ਅੱਜ ਦਾ ਇਤਿਹਾਸ
28 ਫਰਵਰੀ 2005 ਵਿੱਚ ਮਿਲੀਅਨ ਡਾਲਰ ਬੇਬੀ ਫਿਲਮ ਨੇ ਚਾਰ ਆਸਕਰ ਜਿੱਤੇ ਸਨ
ਚੰਡੀਗੜ੍ਹ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 28 ਫਰਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਅੱਜ ਜਾਣੀਏ 28 ਫਰਵਰੀ ਦੇ ਇਤਿਹਾਸ ਬਾਰੇ :-
- 28 ਫਰਵਰੀ 2005 ਵਿੱਚ ਮਿਲੀਅਨ ਡਾਲਰ ਬੇਬੀ ਫਿਲਮ ਨੇ ਚਾਰ ਆਸਕਰ ਜਿੱਤੇ ਸਨ।
- 28 ਫਰਵਰੀ 2005 ਨੂੰ ਪੁਰਤਗਾਲ ਦੀ ਸੁਪਰੀਮ ਕੋਰਟ ਨੇ ਮੁੰਬਈ ਬੰਬ ਧਮਾਕੇ ਦੇ ਦੋਸ਼ੀ ਅਬੂ ਸਲੇਮ ਦੀ ਹਵਾਲਗੀ ਦੀ ਇਜਾਜ਼ਤ ਦਿੱਤੀ ਸੀ।
- ਅੱਜ ਦੇ ਦਿਨ 1999 ਵਿੱਚ ਬ੍ਰਿਟੇਨ ਦੇ ਐਂਡੀ ਐਲਸਨ ਅਤੇ ਕੋਲੀਨ ਪ੍ਰੇਸਕੌਟ ਨੇ 233 ਘੰਟੇ 55 ਮਿੰਟ ਤੱਕ ਗੁਬਾਰੇ ਦੀ ਮਦਦ ਨਾਲ ਅਸਮਾਨ ਵਿੱਚ ਰਹਿਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ।
- 28 ਫਰਵਰੀ 1995 ਨੂੰ ਅਮਰੀਕਾ ਦੇ ਕੋਲੋਰਾਡੋ ਵਿੱਚ ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡਾ ਖੋਲ੍ਹਿਆ ਗਿਆ ਸੀ।
- ਅੱਜ ਦੇ ਦਿਨ 1992 ‘ਚ ਬ੍ਰਿਟੇਨ ਅਤੇ ਭਾਰਤ ਵਿਚਾਲੇ ਅੱਤਵਾਦ ਖਿਲਾਫ ਸਹਿਯੋਗ ਲਈ ਇੱਕ ਸਮਝੌਤਾ ਹੋਇਆ ਸੀ।
- 1991 ਵਿਚ 28 ਫਰਵਰੀ ਨੂੰ ਅਮਰੀਕਾ ਅਤੇ ਗਠਜੋੜ ਫੌਜਾਂ ਨੇ ਇਰਾਕ ਵਿਚ ਜੰਗਬੰਦੀ ਦਾ ਐਲਾਨ ਕੀਤਾ ਸੀ।
- ਅੱਜ ਦੇ ਹੀ ਦਿਨ 1991 ਵਿਚ ਇਰਾਕੀ ਸੁਰੱਖਿਆ ਬਲਾਂ ਦੇ ਆਤਮ ਸਮਰਪਣ ਨਾਲ ਸੰਸਾਰ ਨੂੰ ਬਦਲਣ ਵਾਲੀ ਜੰਗ ‘ਖਾੜੀ ਯੁੱਧ’ ਦਾ ਅੰਤ ਹੋਇਆ ਸੀ।
- 1975 ‘ਚ 28 ਫਰਵਰੀ ਨੂੰ ਅਮਰੀਕਾ ਨੇ ਨੇਵਾਦਾ ਟੈਸਟ ਸਾਈਟ ਤੋਂ ਪ੍ਰਮਾਣੂ ਪ੍ਰੀਖਣ ਕੀਤਾ ਸੀ।
- ਅੱਜ ਦੇ ਦਿਨ 1943 ਵਿੱਚ ਕੋਲਕਾਤਾ ਦਾ ਹਾਵੜਾ ਪੁਲ (ਰਵਿੰਦਰ ਸੇਤੂ) ਸ਼ੁਰੂ ਹੋਇਆ ਸੀ।
- ਅੱਜ ਦੇ ਦਿਨ 1928 ਵਿੱਚ, ਭਾਰਤੀ ਵਿਗਿਆਨੀ ਸੀਵੀ ਰਮਨ ਨੇ ਰਮਨ ਪ੍ਰਭਾਵ ਦੀ ਖੋਜ ਕੀਤੀ ਸੀ ਅਤੇ ਇਸ ਲਈ ਉਸ ਨੂੰ ਨੋਬਲ ਪੁਰਸਕਾਰ ਦਿੱਤਾ ਗਿਆ।
- 28 ਫਰਵਰੀ 1847 ਨੂੰ ਅਮਰੀਕਾ ਨੇ ਸੈਕਰਾਮੈਂਟੋ ਦੀ ਲੜਾਈ ਵਿਚ ਮੈਕਸੀਕੋ ਨੂੰ ਹਰਾਇਆ ਸੀ।
- 28 ਫਰਵਰੀ 1835 ਨੂੰ ਪੱਛਮੀ ਬੰਗਾਲ ‘ਚ ਕਲਕੱਤਾ ਮੈਡੀਕਲ ਕਾਲਜ ਦੀ ਸ਼ੁਰੂਆਤ ਹੋਈ ਸੀ।
- ਅੱਜ ਦੇ ਦਿਨ 1944 ਵਿੱਚ ਭਾਰਤੀ ਹਿੰਦੀ ਸਿਨੇਮਾ ਦੇ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਰਵਿੰਦਰ ਜੈਨ ਦਾ ਜਨਮ ਹੋਇਆ ਸੀ।
Published on: ਫਰਵਰੀ 28, 2025 7:30 ਪੂਃ ਦੁਃ