SKM ਤੇ ਅੰਦੋਲਨਕਾਰੀ ਕਿਸਾਨਾਂ ਦੀ ਏਕਤਾ ਸਬੰਧੀ ਹੋਈ ਛੇਵੀਂ ਮੀਟਿੰਗ ਵੀ ਬੇਸਿੱਟਾ ਰਹੀ
ਚੰਡੀਗੜ੍ਹ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.) ਨਾਲ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਅੰਦੋਲਨਕਾਰੀ ਕਿਸਾਨਾਂ ਦੀ ਏਕਤਾ ਸਬੰਧੀ ਬੀਤੇ ਦਿਨ ਚੰਡੀਗੜ੍ਹ ਵਿਖੇ ਹੋਈ ਛੇਵੀਂ ਮੀਟਿੰਗ ਬੇਸਿੱਟਾ ਰਹੀ। ਕਰੀਬ 6 ਘੰਟੇ ਤੱਕ ਚੱਲੀ ਇਸ ਬੈਠਕ ‘ਚ ਕਿਸੇ ਵੀ ਗੱਲ ‘ਤੇ ਸਹਿਮਤੀ ਨਹੀਂ ਬਣ ਸਕੀ।
ਮੀਟਿੰਗ ਤੋਂ ਬਾਅਦ ਐਸਕੇਐਮ ਆਗੂਆਂ ਨੇ ਕਿਹਾ ਕਿ ਮੀਟਿੰਗ ਵਿੱਚ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ, ਮੀਟਿੰਗ ਵਿੱਚ ਜੋ ਵੀ ਗੱਲਾਂ, ਤੱਥ ਅਤੇ ਇਤਰਾਜ਼ ਸਾਹਮਣੇ ਆਏ। ਹੁਣ ਤਿੰਨੋਂ ਮੋਰਚੇ ਆਪੋ-ਆਪਣੀਆਂ ਜਥੇਬੰਦੀਆਂ ਵਿੱਚ ਉਨ੍ਹਾਂ ਬਾਰੇ ਚਰਚਾ ਕਰਨਗੇ। ਇਸ ਤੋਂ ਬਾਅਦ ਮੀਟਿੰਗ ਦੀ ਅਗਲੀ ਤਰੀਕ ਤੈਅ ਕਰਕੇ ਏਕਤਾ ਵੱਲ ਕਦਮ ਪੁੱਟੇ ਜਾਣਗੇ। ਹਾਲਾਂਕਿ ਬੈਠਕ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ।
Published on: ਫਰਵਰੀ 28, 2025 7:35 ਪੂਃ ਦੁਃ