ਉਤਰਾਖੰਡ ਦੇ ਚਮੋਲੀ ਵਿੱਚ ਬਰਫ਼ ਖਿਸਕਣ ਕਾਰਨ 57 ਮਜ਼ਦੂਰ ਦਬੇ, 10 ਨੂੰ ਬਚਾਇਆ

ਰਾਸ਼ਟਰੀ

ਉਤਰਾਖੰਡ ਦੇ ਚਮੋਲੀ ਵਿੱਚ ਬਰਫ਼ ਖਿਸਕਣ ਕਾਰਨ 57 ਮਜ਼ਦੂਰ ਦਬੇ, 10 ਨੂੰ ਬਚਾਇਆ
ਦੇਹਰਾਦੂਨ, 28 ਫਰਵਰੀ, ਦੇਸ਼ ਕਲਿਕ ਬਿਊਰੋ :
ਉਤਰਾਖੰਡ ਦੇ ਚਮੋਲੀ ਵਿੱਚ ਬਰਫ਼ ਖਿਸਕਣ ਦੀ ਖ਼ਬਰ ਹੈ। ਰਿਪੋਰਟਾਂ ਦੇ ਮੁਤਾਬਕ, ਚਮੋਲੀ ਵਿੱਚ ਅੱਜ ਸ਼ੁੱਕਰਵਾਰ ਦੁਪਹਿਰ ਐਵਲਾਂਚ ਆਇਆ। ਇਸ ਵਿੱਚ ਚਮੋਲੀ-ਬਦਰੀਨਾਥ ਹਾਈਵੇ ਦੇ ਨਿਰਮਾਣ ਕੰਮ ਵਿੱਚ ਲੱਗੇ 57 ਮਜ਼ਦੂਰ ਦੱਬ ਗਏ।
ਇਹ ਘਟਨਾ ਚਮੋਲੀ ਦੇ ਮਾਣਾ ਪਿੰਡ ਵਿੱਚ ਵਾਪਰੀ, ਜਿੱਥੇ ਹਾਈਵੇ ਦਾ ਕੰਮ ਚੱਲ ਰਿਹਾ ਸੀ। ਇੱਥੇ ਦੁਪਹਿਰ ਗਲੇਸ਼ਿਅਰ ਟੁੱਟ ਗਿਆ, ਜਿਸ ਨਾਲ ਸੜਕ ‘ਤੇ ਮੌਜੂਦ ਮਜ਼ਦੂਰ ਬਰਫ਼ ਵਿੱਚ ਦੱਬ ਗਏ। 10 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ।
ਰੇਸਕਿਊ ਲਈ NDRF, SDRF, ITBP ਅਤੇ ਸੀਮਾ ਸੜਕ ਸੰਗਠਨ (BRO) ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਮੌਸਮ ਵਿਭਾਗ ਨੇ 28 ਫਰਵਰੀ ਦੀ ਰਾਤ ਦੇਰ ਤੱਕ ਉਤਰਾਖੰਡ ਵਿੱਚ ਭਾਰੀ ਮੀਂਹ (20 CM ਤਕ) ਦਾ ਅਲਰਟ ਜਾਰੀ ਕੀਤਾ ਹੈ।

Published on: ਫਰਵਰੀ 28, 2025 2:06 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।