ਬੀਐਲਓਜ ਨੇ ਮਿਹਨਤਾਨਾ ਵਧਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਪੰਜਾਬ

ਬੀਐਲਓਜ ਨੇ ਮਿਹਨਤਾਨਾ ਵਧਾਉਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ
ਚਮਕੌਰ ਸਾਹਿਬ, 28 ਫ਼ਰਵਰੀ, ਦੇਸ਼ ਕਲਿਕ ਬਿਊਰੋ :
ਹਲਕਾ ਚਮਕੌਰ ਸਾਹਿਬ ‘ਚ ਸੇਵਾ ਨਿਭਾਅ ਰਹੇ ਬੀਐਲਓਜ ਨੇ ਅੱਜ ਐਸਡੀਐਮ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ‘ਚ ਉਨ੍ਹਾਂ ਕਿਹਾ ਕਿ ਅਸੀਂ ਬਤੌਰ ਬੀਐਲਓ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਅਧੀਨ ਲੰਮੇ ਸਮੇਂ ਤੋਂ ਕੰਮਕਰ ਰਹੇ ਹਾਂ, ਸਾਡੇ ਵਿੱਚੋ ਵਧੇਰੇ ਅਧਿਆਪਕ ਅਤੇ ਆਂਗਨਵਾੜੀ ਵਰਕਰਜ ਬੀ.ਐਲ.ਓ. ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਾਂ। ਸਾਡੀ ਮਹੀਨਾਵਾਰ ਤਨਖਾਹ ਬਹੁਤ ਘੱਟ ਹੈ। ਬੀਐਲਓ ਦੇ ਕੰਮ ਦੌਰਾਨ ਐਸਡੀਐਮ ਆਫਿਸ ਸ੍ਰੀ ਚਮਕੌਰ ਸਾਹਿਬ ਜਾਣਾ, ਫਾਰਮਾਂ ਦੀ ਫੋਟੋਸਟੇਟ ਆਦਿ ਆਪਣੇ ਕੋਲੋਂ ਕਰਵਾਉਣੀ ਪੈਂਦੀ ਹੈ। ਆਪ ਜੀ ਨੂੰ ਪਤਾ ਹੈ ਕਿ ਬੀ.ਐਲ.ਓ ਦਾ ਸਲਾਨਾ ਮਿਹਨਤਾਨਾ 7000/ ਰੁਪਏ ਹੈ ਜੋ ਕਿ 365 ਦਿਨ ਦੇ ਕੰਮ ਦੇ ਬਦਲੇ ਕੁਝ ਵੀ ਨਹੀ ਹੈ। ਜੋ ਕਿ 19 ਰੁਪਏ ਪ੍ਰਤੀ ਦਿਨ ਬਣਦਾ ਹੈ ਤੇ ਕੰਮ ਬਹੁਤ ਜੁੰਮੇਵਾਰੀ ਵਾਲਾ ਹੈ। ਕਿਰਪਾ ਕਰਕੇ ਆਪ ਜੀ ਸਾਡੇ ਮਿਹਨਤਾਨੇ ਵਿੱਚ ਵਾਧਾ ਕਰਨ ਬਾਰੇ ਧਿਆਨ ਦੇਵੋ ਜੀ। ਤਾਂ ਜੋ ਅਸੀ ਸਾਰੇ ਬੀ.ਐਲ.ਓਜ਼ ਇਸ ਕੰਮ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਕਰ ਸਕੀਏ।

Published on: ਫਰਵਰੀ 28, 2025 12:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।