ਦਿੜ੍ਹਬਾ:1 ਮਾਰਚ (ਜਸਵੀਰ ਲਾਡੀ)
ਅੱਜ ਪਿੰਡ ਛਾਜਲੀ ਵਿਖੇ ਟੂਲਿੱਪ ਮੈਰਿਜ ਪੈਲਸ ਵਿੱਚ ਪੀ.ਐਸ.ਯੂ ਅਤੇ ਨੌਜਵਾਨ ਭਾਰਤ ਸਭਾ ਦੇ 1982-83 ਵੇਲੇ ਦੇ ਵਰਕਰਾਂ ਦੀ ਦੂਜੀ ਮਿੱਤਰ ਮਿਲਣੀ ਕੀਤੀ ਗਈ ।ਇਸ ਵਾਰ ਦੀ ਇਹ ਮਿੱਤਰ ਮਿਲਣੀ ਪਿਛਲੇ ਮਹੀਨੇ ਵਿਛੜੇ ਸਾਥੀ ਕਰਮ ਸਿੰਘ ਸੱਤ ਨੂੰ ਸਮਰਪਿਤ ਕੀਤੀ ਗਈ ।ਪ੍ਰੋਗਰਾਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਦੀਆ ਫੋਟੋਆਂ ਦੀ ਫੋਟੋ ਗੈਲਰੀ ਵਿੱਚ ਲਾਈਆਂ ਫੋਟੋਆਂ ਅੱਗੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਤਾਰਾ ਸਿੰਘ ਛਾਜਲੀ ਵੱਲੋਂ “ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ” ਗੀਤ ਗਾ ਕੇ ਸਰਧਾਂਜਲੀ ਭੇਟ ਕੀਤੀ ਗਈ । ਪਿਛਲੇ ਦਿਨੀ ਕਾਮਰੇਡ ਸ਼ੇਰ ਸਿੰਘ ਦੀ ਨੂੰਹ ਦੀ ਮੌਤ ਅਤੇ ਰਘਬੀਰ ਸਿੰਘ (ਭੋਲਾ) ਸੰਗਤੀਵਾਲਾ ਦੇ ਭਰਾ ਦੀ ਮੌਤ ਤੇ ਸ਼ੋਕ ਮੱਤੇ ਪਾਏ ਗਏ ।ਇਸ ਮਿਲਣੀ ਵਿੱਚ ਇਕੱਠੇ ਹੋਏ ਮਿੱਤਰਾਂ ਨੇ ਇਨਕਲਾਬੀ ਲਹਿਰ ਸੰਗ ਬਿਤਾਏ ਸੰਗਰਾਮੀ ਪਲਾਂ ਨੂੰ ਯਾਦ ਕੀਤਾ ਗਿਆ ।ਪੈਲਸ ਅੰਦਰ ਲੱਗੀ ਸਟੇਜ ਦਾ ਸੁਚੱਜਾ ਪ੍ਰਬੰਧ ਸਵ:ਕਰਮ ਸਿੰਘ ਸੱਤ ਦੇ ਬੇਟੇ ਸੁਪਿੰਦਰ ਸਿੰਘ ਨੇ ਕੀਤਾ । ਮਿਠਾਈ ਦਾ ਪ੍ਰਬੰਧ ਤਰਸੇਮ ਸਿੰਘ ਭੋਲੂ ਲਹਿਰਾਗਾਗਾ ਨੇ ਆਪਣੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਵਿੱਚ ਕੀਤਾ ਤੇ ਦੁੱਧ ਦੀ ਸੇਵਾ ਮੁਖਤਿਆਰ ਸਿੰਘ ਫਤਿਹੇਗੜ੍ਹ ਨੇ ਕੀਤੀ । ਮਿਲਣੀ ਵਿੱਚ ਜਿੱਥੇ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਉੱਥੇ ਹੀ ਗੀਤ-ਸੰਗੀਤ ਦਾ ਦੌਰ ਚੱਲਿਆਂ ਤਾਂ ਦੇਸਰਾਜ ਛਾਜਲੀ, ਰਾਮ ਸਿੰਘ ਬੇਨੜਾ ,ਜਗਦੀਸ਼ ਪਾਪੜਾ , ਗੁਰਪਿਆਰ ਸਿੰਘ , ਕਾਲਬਨਜਾਰਾਂ ,ਕਾਮਰੇਡ ਸ਼ੇਰ ਸਿੰਘ ਛਾਜਲੀ ,ਤਾਰਾ ਸਿੰਘ ਛਾਜਲੀ, ਜਸਵੀਰ ਲਾਡੀ, ਕਰਨੈਲ ਸਿੰਘ ਜਖੇਪਲ ਨੇ ਗੀਤ ਪੇਸ਼ ਕੀਤੇ । ਇਸ ਬਿਨ੍ਹਾਂ ਵਿੱਛੜ ਚੁੱਕੇ ਸਾਥੀਆਂ ਦੇ ਪਰਿਵਾਰਕ ਮੈਂਬਰ ਵੀ ਇਸ ਮਿਲਣੀ ਵਿੱਚ ਸ਼ਾਮਲ ਹੋਏ ।ਇਸ ਮਿੱਤਰ ਮਿਲਣੀ ਵਿੱਚ ਜਿੱਥੇ ਬਹੁਤ ਸਾਰੇ ਸਾਥੀ ਸ਼ਾਮਲ ਹੋਏ,ਉੱਥੇ ਸਭਾ ਦੇ ਸਾਬਕਾ ਆਗੂ ਅਤੇ ਫ਼ਿਲਮੀ ਅਦਾਕਾਰ ਇਕਬਾਲ ਗੱਜਣ ਪਟਿਆਲੇ ਤੋਂ ਵਿਸ਼ੇਸ਼ ਤੌਰ ਹਾਜ਼ਰ ਹੋਏ । ਜਗਜੀਤ ਭੂਟਾਲ ਨੇ ਮੌਜੂਦਾ ਹਾਲਤਾਂ ਤੇ ਚਾਨਣਾ ਪਾਇਆ ।
Published on: ਮਾਰਚ 1, 2025 6:57 ਬਾਃ ਦੁਃ