ਮ.ਪ.ਹ.ਵ (ਐਫ) ਨੂੰ ਹੁਣ ਦੂਜੇ ਜ਼ਿਲ੍ਹਿਆਂ ‘ਚੋਂ ਰਿਕਾਰਡ ਲਿਆਉਣ ਲਈ ਨਹੀਂ ਖਾਣੇ ਪੈਣਗੇ ਧੱਕੇ : ਮਨਜੀਤ ਕੌਰ ਬਾਜਵਾ

ਪੰਜਾਬ

ਗੁਰਦਾਸਪੁਰ, 1 ਫਰਵਰੀ, ਦੇਸ਼ ਕਲਿੱਕ ਬਿਓਰੋ :

ਮਲਟੀ ਪਰਪਰਜ਼ ਹੈਲਥ ਵਰਕਰ (ਐਫ) ਨੂੰ ਆ ਰਹੀਆਂ ਸਮੱਸਿਆ ਸਬੰਧੀ ਯੂਨੀਅਨ ਦਾ ਇਕ ਵਫਦ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਮਿਲਿਆ। ਯੂਨੀਅਨ ਦੀ ਸੂਬਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਬਾਜਵਾ ਨੇ ਦੱਸਿਆ ਕਿ ਮ ਪ ਹ ਵ (ਐਫ) ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਯੂਨੀਅਨ ਦਾ ਇਕ ਵਫਦ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ। ਯੂਨੀਅਨ ਨੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਕਦੇ ਉਨ੍ਹਾਂ ਦੇ ਏਰੀਆ ਵਿੱਚ ਮਟਰਨਲ ਮੌਤ ਹੋ ਜਾਂਦੀ ਹੈ ਤਾਂ ਉਸਦਾ ਦੂਜੇ ਜ਼ਿਲ੍ਹਿਆਂ ਤੋਂ ਰਿਕਾਰਡ ਲਿਆਉਣ ਲਈ ਕਈ ਕਈ ਚੱਕਰ ਲਗਾਉਣੇ ਪੈਂਦੇ ਹਨ, ਜਿਸ ਕਾਰਨ ਮ ਪ ਹ ਵ (ਐਫ) ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਧਿਕਾਰੀਆਂ ਨੇ ਧਿਆਨ ਨਾਲ ਸੁਣਕੇ ਤੁਰੰਤ ਹੱਲ ਕੀਤਾ। ਇਸ ਸਬੰਧੀ ਸਾਰੇ ਐਮ ਐਮ ਓਜ਼ ਨੂੰ ਪੱਤਰ ਜਾਰੀ ਕੀਤਾ ਗਿਆ ਕਿ ਐਮ ਐਮ ਓਜ਼ ਆਪਣੇ ਤੌਰ ਉਤੇ ਈਮੇਲ ਰਾਹੀਂ ਰਿਕਾਰਡ ਮੰਗਵਾਉਣ ਤਾਂ ਕਿ ਐਲ ਐਚ ਵੀ, ਏਐਨਐਮ ਅਤੇ ਆਸ਼ਾ ਵਰਕਰ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਸਮੱਸਿਆ ਦਾ ਹੱਲ ਕਰਨ ਉਤੇ ਯੂਨੀਅਨ ਨੇ ਜ਼ਿਲ੍ਹੇ ਦੇ ਸਾਰੇ ਅਫਸਰ ਸਾਹਿਬਾਨ, ਡੀ ਐਫ ਓ ਐਮ ਡਾ. ਤੇਜਿੰਦਰ ਸਿੰਘ, ਡੀ ਐਮ ਸੀ ਡਾ. ਰੋਮੀ ਰਾਜਾ, ਸਿਵਲ ਸਰਜਨ ਡਾ. ਭਾਰਤ ਭੂਸਨ ਦਾ ਧੰਨਵਾਦ ਕੀਤਾ। ਯੂਨੀਅਨ ਵਫਦ ਵਿੱਚ ਰਜਨਾ ਸ਼ਰਮਾ ਫਤਿਹਗੜ੍ਹ ਚੂੜੀਆ, ਕੁਲਵਿੰਦ ਕੌਰ ਭਾਮੂ, ਸੁਖਵੰਤ ਕੌਰ ਕਾਹਨੂੰਵਾਲ, ਅਮਰਜੀਤ ਕੌਰ, ਸਰਬਜੀਤ ਕੌਰ ਨੌਸਹਿਰਾ, ਕੁਲਦੀਪ ਕੌਰ, ਮਨਜੀਤ ਕੌਰ, ਰਣਜੀਤ ਬਰਾ, ਨਿਕਸਾਨ ਸਿੰਘ, ਸਤਨਾਮ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

Published on: ਮਾਰਚ 1, 2025 1:58 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।