ਮੋਰਿੰਡਾ: 1 ਮਾਰਚ, ਭਟੋਆ
ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੀ ਹ। ਜਿਸ ਤਹਿਤ ਸਰਕਾਰ ਵੱਲੋਂ ਜਿੱਥੇ ਸਕੂਲ ਆਫ ਮਾਈਨਸ ਖੋਲੇ ਗਏ ਹਨ ਉੱਥੇ ਹੀ ਸਕੂਲ ਮੁਖੀਆਂ ਉਤੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਟ੍ਰੇਨਿੰਗ ਵੀ ਦਵਾ ਰਹੀ ਹੈ ਹੈ। ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਸਕੇ।
ਇਹ ਪ੍ਰਗਟਾਵਾ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਮਨੁੱਖ ਮੋਰਿੰਡਾ ਦੇ ਸਕੂਲ ਆਫ ਐਮੀਨੈਂਸ ਵਿੱਚ ਸਥਾਨਕ ਸਟੇਟ ਬੈਂਕ ਆਫ ਇੰਡੀਆ ਵੱਲੋਂ ਚੀਫ ਮੈਨੇਜਰ ਸ੍ਰੀ ਸਤੀਸ਼ ਕੁਮਾਰ ਦੋਹੜੇ, ਦੀ ਰਹਿਨੁਮਾਈ ਹੇਠਾਂ ਦਿੱਤੇ ਗਏ 20 ਸਾਈਕਲ ਵਿਦਿਆਰਥੀਆਂ ਨੂੰ ਵੰਡਣ ਉਪਰੰਤ ਸੰਬੋਧਨ ਕਰਦਿਆਂ ਕੀਤਾ ਹਲਕਾ ਵਿਧਾਇਕ ਨੇ ਬੈਂਕਾਂ ਅਧਿਕਾਰੀਆਂ ਵੱਲੋਂ ਕੀਤੀ ਇਸ ਪਹਿਲ ਦੀ ਸਲਾਗਾ ਕੀਤੀ ਅਤੇ ਉਹਨਾਂ ਵੱਲੋਂ ਸਕੂਲ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਇਹ ਸਾਈਕਲ ਭੇਂਟ ਕੀਤੇ ਗਏ , ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪਿੰਡਾਂ ਤੋਂ ਇਸ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਆਉਣ ਜਾਣ ਜੀ ਸਹੂਲਤ ਲਈ ਬਸ ਸੇਵਾ ਮੁਹਈਆ ਕਰਵਾਈ ਗਈ ਪਰੰਤੂ ਜਿਹੜੇ ਵਿਦਿਆਰਥੀ ਬੱਸ ਸਕੂਲ ਨਹੀਂ ਲੈ ਸਕਦੇ ਸਨ ਉਹਨਾਂ ਨੂੰ ਸਾਈਕਲ ਪੇਂਟ ਕੀਤੇ ਗਏ ਹਨ ਤਾਂ ਜੋ ਉਹਨਾਂ ਦੀ ਪੜ੍ਹਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 117 ਵਿਧਾਨ ਸਭਾ ਹਲਕਿਆਂ ਵਿੱਚ ਬਣਾਏ ਗਏ ਸਕੂਲ ਆਫ ਐਮੀਨੈਂਸ ਵਿੱਚ ਗਿਆਰਵੀਂ ਅਤੇ ਬਾਰਵੀਂ ਕਲਾਸਾਂ ਲਈ ਮੈਡੀਕਲ ਨਾਨ ਮੈਡੀਕਲ , ਮਾਰਕਸ ਅਤੇ ਹਿਊਮੈਨਟੀਜ ਗਰੁੱਪ ਅਲਾਟ ਕੀਤੇ ਗਏ ਹਨ ਅਤੇ ਇਹਨਾਂ ਗਰੁੱਪਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਾਉਣ ਲਈ ਵੀ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਪੂਰੇ ਦੇਸ਼ ਵਿੱਚੋ ਨੰਬਰ ਇੱਕ ਦਾ ਸੂਬਾ ਬਣਾਉਣ ਲਈ ਪੂਰੀ ਵਾਹ ਗਾ ਰਹੀ ਹੈ ਜਿਸ ਤਹਿਤ ਸਕੂਲਾਂ ਦੀ ਜਿੱਥੇ ਦਿੱਖ ਵਧ ਰਹੀ ਜਾ ਰਹੀ ਹੈ ਉੱਥੇ ਹੀ ਲੰਮੇ ਸਮੇਂ ਤੋਂ ਟੁੱਟੀਆਂ ਚਾਰ ਦੁਆਰੀਆਂ ਦਾ ਮੁੜ ਨਿਰਮਾਣ ਕਰਵਾਇਆ ਗਿਆ ਅਤੇ ਸਕੂਲਾਂ ਵਿੱਚ ਸੋਲਰ ਸਿਸਟਮ ਲਗਾਉਣ ਦੇ ਨਾਲ ਨਾਲ ਸੀਸੀ ਟੀਵੀ ਕੈਮਰੇ ਅਤੇ ਪ੍ਰੋਜੈਕਟ ਆਦਿ ਵੀ ਲਗਾਏ ਗਏ ਹਨ। ਇਸ ਮੌਕੇ ਤੇ ਬੋਲਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਪਾਲ ਕੌਰ ਨੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਅਤੇ ਹੋਰ ਅਧਿਕਾਰੀਆਂ ਸਮੇਤ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਸ੍ਰੀ ਲਕੇਸ਼ ਕੁਮਾਰ ਮੈਨੇਜਰ ਰੋਪੜ ਕਿਨਦੀਪ ਕੌਰ ਡਿਪਟੀ ਮੈਨੇਜਰ ਬਰਾਂਚ ਮੋਰਿੰਡਾ ਨੀਰਜ ਸ਼ਰਮਾ ਡਿਪਟੀ ਮੈਨੇਜਰ, ਲੈਕਚਰਾਰ ਸ੍ਰੀ ਗਰਧਾਰੀ ਲਾਲ ਸ੍ਰੀਮਤੀ ਜਸਵੀਰ ਕੌਰ ਅਤੇ ਅਵਤਾਰ ਸਿੰਘ ਕਾਲੇਵਾਲ ਸਮੇਤ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।
Published on: ਮਾਰਚ 1, 2025 7:36 ਬਾਃ ਦੁਃ