ਕਪੂਰਥਲਾ ਦੀ ਲੜਕੀ ਨੇ ਜਲੰਧਰ ਦੇ ਪਾਸਟਰ ਖਿਲਾਫ ਜਿਸਮਾਨੀ ਛੇੜ ਛਾੜ ਦੇ ਲਾਏ ਦੋਸ਼, ਪਰਚਾ ਦਰਜ

ਪੰਜਾਬ


ਮੋਹਾਲੀ,1 ਮਾਰਚ: ਦੇਸ਼ ਕਲਿੱਕ ਬਿਓਰੋ

ਇੱਕ 21 ਸਾਲ਼ਾ ਕੁੜੀ ਨੇ ਜਲੰਧਰ ਦੇ ਇੱਕ ਗਿਰਜਾਘਰ ਦੇ ਪਾਸਟਰ ਵੱਲੋਂ ਜਿਸਮਾਨੀ ਛੇੜਖਾਨੀ ਦੇ ਗੰਭੀਰ ਦੋਸ਼ ਲਾਏ ਹਨ ਅਤੇ ਪਾਸਟਰ ਬਲਜਿੰਦਰ ਸਿੰਘ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕੀਤਾ ਹੈ।
ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਪੀੜਿਤ ਕੁੜੀ ਨੇ ਦੱਸਿਆ ਕਿ ਉਹ 2017 ਤੋਂ ਆਪਣੇ ਮਾਤਾ ਪਿਤਾ ਨਾਲ ਗਿਰਜਾਘਰ ਜਾਣਾ ਸ਼ੁਰੂ ਕੀਤਾ ਸੀ ਜਦੋਂ ਉਹ ਨਬਾਲਿਗ ਸੀ। ਹੌਲੀ ਹੌਲੀ ਬਲਜਿੰਦਰ ਸਿੰਘ ਨੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਣਾ (touch) ਤੇ ਜਿਸਮਾਨੀ ਛੇੜਖਾਨੀ ਕੀਤੀ। ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਬੇਹੋਸ਼ ਹੋ ਜਾਂਦੀ ਸੀ ਅਤੇ ਉਸਨੂੰ ਫੇਰ ਛੱਡ ਦਿੰਦਾ ਸੀ।
ਅੱਜ ਪੀੜਤਾ ਆਪਣੇ ਪਤੀ ਅਤੇ ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕੀ ਤੇ ਹੋਰਨਾਂ ਨਾਲ ਡੀਜੀਪੀ ਗੌਰਵ ਯਾਦਵ ਨੂੰ ਮਿਲੀ। ਉਸਨੇ ਕਿਹਾ ਕਿ ਡੀਜੀਪੀ ਨੇ ਉਸਨੂੰ ਕਰਵਾਈ ਦਾ ਭਰੋਸਾ ਦਿੱਤਾ ਹੈ।
ਪਾਸਟਰ ਬਲਜਿੰਦਰ ਉਸਨੂੰ ਅਸ਼ਲੀਲ ਮੈਸੇਜ ਵੀ ਪਾਉਂਦਾ ਰਿਹਾ ਜਿਸ ਦੇ ਸਬੂਤ ਐਸਐਸਪੀ ਕਪੂਰਥਲਾ ਨੂੰ 20/02/2025 ਨੂੰ ਲਿਖਤੀ ਸ਼ਿਕਾਇਤ ਨਾਲ ਦਿੱਤੇ ਗਏ। ਐਸਐਸਪੀ ਨੇ ਸ਼ਿਕਾਇਤ ਤੇ 533485 ਨੰਬਰ ਲਗਾ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਪਰ ਅੱਜ ਤੱਕ ਨਾ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਗਏ ਤੇ ਨਾ ਹੀ ਕੇਸ ਦਰਜ ਕੀਤੀ ਗਈ ਹੈ।
ਉਸਨੇ ਦੋਸ਼ ਲਾਇਆ ਕਿ ਦੂਜੇ ਪਾਸੇ, ਪਾਸਟਰ ਬਲਜਿੰਦਰ ਸਿੰਘ ਦੇ ਹਮਾਇਤੀਆਂ ਨੇ ਥਾਣਾ ਲਾਂਬੜਾ, ਜਲੰਧਰ ਦਿਹਾਤੀ ਵਿਚ ਉਸਦੇ ਪਤੀ ਰਾਜ ਲਵੀ ਸਿੰਘ ਅਤੇ ਮਾਤਾ ਪਿਤਾ ਵਿਰੁੱਧ ਝੂਠੀਆਂ ਸ਼ਿਕਾਇਤ ਦੇ ਦਿੱਤੀਆਂ ਜਿਥੋਂ ਐਸ.ਐਚ.ਓ. ਤੇਜਿੰਦਰ ਸਿੰਘ ਸਿੱਧੂ ਉਹਨਾਂ ਨੂੰ ਵਾਰ ਵਾਰ ਥਾਣੇ ਆਉਣ ਨੂੰ ਕਹਿ ਰਿਹਾ ਹੈ।
ਪੀੜਤਾਂ ਨੇ ਦੱਸਿਆ ਕਿ ਲਾਂਬੜਾ ਦਾ ਐਸ.ਐਚ.ਓ. ਉਹਨਾਂ ਤੇ ਦਬਾਅ ਬਣਾਉਣਾ ਚਾਹੁੰਦਾ ਹੈ ਕਿ ਪਾਸਟਰ ਵਿਰੁੱਧ ਸ਼ਿਕਾਇਤ ਵਾਪਿਸ ਲੈ ਲਈ ਜਾਵੇ। ਪੀੜਤਾਂ ਨੇ ਅੱਗੇ ਦੱਸਿਆ ਕਿ ਉਸਨੂੰ ਮਾਰਨ ਦੀਆਂ ਧਮਕੀਆਂ ਲਗਾਤਾਰ ਮਿੱਲ ਰਹੀਆਂ ਹਨ।
ਵਾਲਮੀਕਿ ਸ਼ਕਤੀ ਸੰਗਠਨ ਦੇ ਰੌਕੀ ਵਾਲਮੀਕਿ ਨੇ ਦਸਿਆ ਕਿ ਪਾਸਟਰ ਆਪਣੀ ਚਰਚ ਵਿਚ ਕੁੜੀਆਂ ਨਾਲ ਗਲਤ ਕੰਮ ਕਰਦਾ ਹੈ ਪਰ ਮਾਮਲੇ ਦਬਾਅ ਦਿੱਤੇ ਜਾਂਦੇ ਹਨ। ਇਥੇ ਹੀ ਬਸ ਨਹੀਂ ਸਗੋਂ ਨਸ਼ੇ ਦੀ ਵਰਤੋਂ ਵੀ ਸੇਵਕਾਂ ਨੂੰ ਕਾਰਵਾਈ ਜਾਂਦੀ ਹੈ।

ਇਸੇ ਦੌਰਾਨ ਜਲੰਧਰ ਦੇ ਮਸ਼ਹੂਰ ਪਾਸਟਰ ਤੇ ਕਪੂਰਥਲਾ ਪੁਲੀਸ ਵੱਲੋਂ ਪਰਚਾ ਦਰਜ ਕਰ ਲਿਆ ਹੈ। ਕੁੜੀ ਵਲੋਂ ਜਲੰਧਰ ਦੇ ਮਸ਼ਹੂਰ ਪਾਸਟਰ ਵਿਰੁੱਧ ਲਾਏ ਜਿਸਮਾਨੀ ਸ਼ੋਸ਼ਨ ਦੇ ਦੋਸ਼ਾਂ ਤੋਂ ਬਾਅਦ ਐਸਐਸਪੀ ਗੌਰਵ Dhoora ਦੇ ਆਦੇਸ਼ਾਂ ਤੇ FIR No 56 ਥਾਣਾ ਸਿਟੀ ਚ ਦਰਜ ਹੋ ਗਈ ਹੈ।

ਇਸ ਪਰਚੇ ਚ ਧਾਰਾ 354 (A), 358 (D) ਅਤੇ 506 ਲਗਾਈ ਗਈ ਹੈ। ਦੂਜੇ ਪਾਸੇ ਜਲੰਧਰ ਦੇਅਤੀ ਪੁਲੀਸ ਨੇ ਥਾਣਾ ਲਾਬੜਾ ਵਲੋਂ ਪਾਸਟਰ ਦੇ ਸਹਿਯੋਗੀਆਂ ਵੱਲੋਂ ਕੀਤੀਆਂ ਕਥਿਤ ਤੌਰ ਤੇ ਝੂਠੀਆਂ ਸ਼ਿਕਾਇਤਾਂ ਦੇ ਅਧਾਰ ਤੇ ਪੀੜਿਤਾਂ ਨੂੰ, ਉਸਦੇ ਪਤੀ ਅਤੇ ਪਰਿਵਾਰ ਨੂੰ ਤਲਬ ਕਰਨ ਬਾਰੇ ਜਾਂਚ ਦੇ ਆਦੇਸ਼ ਐਸਐਸਪੀ ਹਰਕੰਵਲ ਪ੍ਰੀਤ ਸਿੰਘ ਖ਼ੱਕ ਨੇ ਦੇ ਦਿੱਤੇ ਹਨ। ਇਹ ਜਾਣਕਾਰੀ SP ਮਨਪ੍ਰੀਤ ਸਿੰਘ ਢਿੱਲੋਂ ਨੇ ਮੋਹਾਲੀ ਪ੍ਰੈਸ ਕਲੱਬ ਨੂੰ ਫੋਨ ਤੇ ਦਿੱਤੀ ਹੈ।

Published on: ਮਾਰਚ 1, 2025 2:40 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।