ਮੋਰਿੰਡਾ, 1 ਮਾਰਚ (ਭਟੋਆ)
ਪੰਜਾਬ ਦੇ ਪੁਲਿਸ ਪ੍ਰਮੁੱਖ ਦੇ ਆਦੇਸ਼ਾਂ ਤੇ ਅਤੇ ਜਿਲਾ ਰੂਪਨਗਰ ਦੇ ਪੁਲਿਸ ਮੁਖੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਮੋਰਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਤੇ ਕਾਬੂ ਪਾਉਣ ਲਈ ਐਸਪੀ ਡੀ ਰੁਪਿੰਦਰ ਕੌਰ ਸਰਾਂ ਅਤੇ
ਡੀ.ਐਸ.ਪੀ. ਮੋਰਿੰਡਾ ਸ. ਜਤਿੰਦਰਪਾਲ ਸਿੰਘ ਮੱਲੀ ਦੀ ਦੇਖ ਰੇਖ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਵਿੱਚ ਅਪਰੇਸ਼ਨ ਕਾਸੋ ਤਹਿਤ ਡਰੱਗਸ ਹੌਟ ਸਪੋਟਸ ਥਾਵਾਂ ਦੀ ਚੈਕਿੰਗ ਕੀਤੀ ਗਈ , ਜਿਸ ਦੌਰਾਨ ਪੁਲਿਸ ਵੱੱਲੋ ਬਲਾਕ ਮੋਰਿੰਡਾ ਚ ਪੈਂਦੇ ਪਿੰਡ ਓਇੰਦ ਦੇ ਘਰਾਂ ਚ ਸੱਰਚ ਅਭਿਆਨ ਕੀਤਾ ਗਿਆ, ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਮੁਹਿਮ ਦੇ ਤਹਿਤ ਪਿੰਡ ਓਇੰਦ ਅਤੇ ਸ਼ਹਿਰ ਦੇ ਸੰਤ ਨਗਰ ਵਿੱਚ ਸੀਨੀਅਰ ਪੁਲਿਸ ਅਧਿਕਾਰੀਆ ਨੇ ਸੱਕੀ ਨਸ਼ਾ ਤਸਕਰਾ ਦੇ ਘਰਾ ਵਿੱਚ ਜਾ ਕੇ ਤਲਾਸ਼ੀ ਲਈ ਅਤੇ ਉਹਨਾ ਦੇ ਪਰਿਵਾਰਾ ਨੂੰ ਆਪਣੇ ਬੱਚਿਆ ਨੂੰ ਨਸ਼ੇ ਵਰਗੀਆ ਭੈੜੀਆ ਅਲਾਮਤਾ ਤੋ ਦੂਰ ਰੱਖਣ ਲਈ ਕਿਹਾ ਉਹਨਾ ਕਿਹਾ ਨਸ਼ੇ ਦੇ ਵਪਾਰੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਜਤਿੰਦਰਪਾਲ ਸਿੰਘ ਮੱਲੀ ਨੇ ਦੱਸਿਆ ਕਿ ਇਸ ਮੌਕੇ ‘ਤੇ ਮੋਰਿੰਡਾ ਸ਼ਹਿਰੀ ਅਤੇ ਮੋਰਿੰਡਾ ਸਦਰ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ ਗਈਆਂ ਜਿਨਾਂ ਵਿੱਚ ਇੱਕ ਟੀਮ ਦੀ ਅਗਵਾਈ ਐਸ.ਐਚ.ਓ. ਸਿਟੀ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਦੂਸਰੀ ਟੀਮ ਦੀ ਅਗਵਾਈ ਐਸ.ਐਚ.ਓ ਸਦਰ ਇੰਸਪੈਕਟਰ ਸਵਿੰਦਰ ਸਿੰਘ ਵੱਲੋਂ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਦੌਰਾਨ ਪਿੰਡ ਓਇੰਦ ਵਿਚ ਵਿਸ਼ੇਸ਼ ਅਭਿਆਨ ਚਲਾਇਆ ਗਿਆ ਅਤੇ ਜਿਹੜੇ ਲੋਕ ਪਹਿਲਾਂ ਕਿਸੇ ਸਮੇਂ ਡਰੱਗਸ ਦੇ ਧੰਦੇ ਨਾਲ ਜੁੜੇ ਹੋਏ ਸਨ ਜਾਂ ਸ਼ੱਕੀ ਤੌਰ ‘ਤੇ ਡਰੱਗਸ ਦਾ ਧੰਦਾ ਕਰਦੇ ਸਨ ਉਹਨਾਂ ਦੇ ਘਰਾਂ ਦੀ ਖਾਸ ਤੌਰ ‘ਤੇ ਤਲਾਸ਼ੀ ਕੀਤੀ ਗਈ ਅਤੇ ਜੇਕਰ ਕਿਸੇ ਕੋਲੋਂ ਕੋਈ ਵੀ ਨਸ਼ਾ ਬਰਾਮਦ ਹੁੰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਤ ਨਗਰ ਦੇ ਇੱਕ ਘਰ ਤੋਂ 3700 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਨਾਲ ਮਿਲ ਕੇ ਜਾਗਰੂਕ ਕੈਂਪ ਲਗਾਏ ਜਾਣਗੇ ਤਾਂ ਜੋ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਤੇ ਪਿੰਡ ਦੇ ਸਰਪੰਚ ਮੇਜਰ ਸਿੰਘ, ਕਲੱਬ ਪ੍ਰਧਾਨ ਕੁਲਦੀਪ ਸਿੰਘ ਓਇੰਦ,ਨੰਬਰਦਾਰ ਬਹਾਦਰ ਸਿੰਘ, ਅਤੇ ਹੋਰਾ ਨੇ ਪੁਲਿਸ ਦੇ ਉਚ ਅਧਿਕਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਨੌਜਵਾਨ ਵਰਗ ਨੂੰ ਨਸ਼ਿਆ ਦੇ ਕੋਹੜ ਚੋ ਬਾਹਰ ਕੱਢਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਲਈ ਤਿਆਰ ਹਨ।
ਇਸ ਮੌਕੇ ਇੰਸਪੈਕਟਰ ਸਵਿੰਦਰ ਸਿੰਘ ਐਸਐਚਓ ਸਦਰ ਮੋਰਿੰਡਾ,ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਸਿਟੀ ਮੋਰਿੰਡਾ,ਰਜਿੰਦਰ ਸਿੰਘ ਸਬ ਇੰਸਪੈਕਟਰ,ਸਜੀਵ ਕੁਮਾਰ ਏਐਸਆਈ,ਸੁਭਾਸ਼ ਕੁਮਾਰ ਏਐਸਆਈ,ਅਵਤਾਰ ਸਿੰਘ,ਏਐਸਆਈ ਬੂਟਾ ਸਿੰਘ ਏਐਸਆਈ , ਬਲਵੀਰ ਸਿੰਘ ਏਐਸਆਈ ਅਤੇ ਗੁਰਵਿੰਦਰ ਸਿੰਘ, ਏਐਸਆਈ ਵਿਸ਼ਾਲ ਕੁਮਾਰ, ਏਐਸਆਈ ਅੰਗਰੇਜ਼ ਸਿੰਘ, ਕਾਂਸਟੇਬਲ ਪਿ੍ਤਪਾਲ ਸਿੰਘ, ਰਵਿੰਦਰ ਸਿੰਘ ਤੋ ਇਲਾਵਾ ਵੱਡੀ ਤਾਦਾਦ ਵਿੱਚ ਪੁਲਿਸ ਦੇ ਕਮਰਚਾਰੀ ਹਾਜ਼ਰ ਸਨ।
Published on: ਮਾਰਚ 1, 2025 7:25 ਬਾਃ ਦੁਃ