ਸਰਤੇਜ ਸਿੰਘ ਨਰੂਲਾ ਪੰਜਾਬ-ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਚੰਡੀਗੜ੍ਹ, 1 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਚੋਣ ਨਤੀਜੇ ਆ ਗਏ ਹਨ। ਸਰਤੇਜ ਸਿੰਘ ਨਰੂਲਾ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਨਰੂਲਾ ਨੂੰ ਕੁੱਲ 1781 ਵੋਟਾਂ ਮਿਲੀਆਂ, ਜਦਕਿ ਦੂਜੇ ਸਥਾਨ ’ਤੇ ਰਵਿੰਦਰ ਸਿੰਘ ਰੰਧਾਵਾ ਰਹੇ। ਰੰਧਾਵਾ ਨੂੰ 1404 ਵੋਟਾਂ ਮਿਲੀਆਂ ਹਨ। ਇਸ ਤੋਂ ਪਹਿਲਾਂ, ਸਾਰਾ ਦਿਨ ਮੀਂਹ ਦੇ ਬਾਵਜੂਦ ਐਡਵੋਕੇਟ ਵੋਟ ਪਾਉਣ ਪਹੁੰਚੇ। ਇਸ ਦੌਰਾਨ ਐਡਵੋਕੇਟਾਂ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ।
ਪ੍ਰੈਜ਼ੀਡੈਂਟ ਪਦ ਲਈ ਸੱਤ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਇਆ। ਹਾਈ ਕੋਰਟ ਬਾਰ ਚੋਣ ਕਮੇਟੀ ਮੁਤਾਬਕ ਚੋਣ ਦੀ ਸੁਚਾਰੂ ਵਿਵਸਥਾ ਲਈ ਕਈ ਕਦਮ ਚੁੱਕੇ ਗਏ ਸਨ। ਗੇਟ ਨੰਬਰ ਦੋ ਦੇ ਸਾਹਮਣੇ ਪਾਰਕਿੰਗ ਬੰਦ ਰੱਖੀ ਗਈ ਸੀ, ਜਦਕਿ ਰਾਕ ਗਾਰਡਨ ਵੱਲੋਂ ਦਾਖਲਾ ਖੁੱਲਾ ਸੀ। ਵੋਟਰਾਂ ਦੀ ਸੁਵਿਧਾ ਲਈ ਗੇਟ ਨੰਬਰ ਇੱਕ ’ਤੇ ਇਲੈਕਟ੍ਰਿਕ ਗੱਡੀਆਂ ਅਤੇ ਵ੍ਹੀਲਚੇਅਰ ਦੀ ਵਿਵਸਥਾ ਕੀਤੀ ਗਈ ਸੀ।
Published on: ਮਾਰਚ 1, 2025 7:03 ਪੂਃ ਦੁਃ