ਡਾਕਟਰ ਨਿਤਿਨ ਵਰਮਾ ਨੇ ਡੈਂਟਲ ਸਰਜਰੀ ਦੇ ਖੇਤਰ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਹਾਸਲ ਕੀਤੀ ਸਫ਼ਲਤਾ

ਪੰਜਾਬ

ਪਠਾਨਕੋਟ, 2 ਮਾਰਚ, ਦੇਸ਼ ਕਲਿੱਕ ਬਿਓਰੋ :

ਪਠਾਨਕੋਟ ਦੇ ਵਸਨੀਕ, ਡਾਕਟਰ  ਨਿਤਿਨ ਵਰਮਾ ਨੇ  ਰਾਇਲ  ਕਾਲਜ਼ ਆਫ,ਫਿਜੀਸ਼,ਗਲਾਸਗੋ,( ਐਫ ਡੀ ਐਸ ਆਰ ਸੀ ਪੀ ਐਸ ) ਤੋਂ ਡੈਂਟਲ ਸਰਜਰੀ ਦੇ ਉਤਕ੍ਰਿਸ਼ਟ ਫੈਲੋਸ਼ਿਪ  ਹਾਸਲ ਕੀਤੀ ਹੈ। ਡਾਕਟਰ ਦਵਿੰਦਰ  ਸ਼ਰਮਾ ਜੋ ਪਠਾਨਕੋਟ ਤੋਂ ਖੁੱਦ ਇਕ ਪ੍ਰਾਈਵੇਟ ਪ੍ਰੈਕਟੀਸ਼ਨਰ ਹਨ,ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰ ਡਾਕਟਰ ਨਿਤਨ ਵਰਮਾ ਜੋ ਕਿ ਬਤੌਰ  ਪ੍ਰੋਫੈਸਰ  ਅਤੇ ਹੈਡ,ਉਰਲ ਮੈਗਜੀਲੋ ਸਰਜਨ – ਸਰਕਾਰੀ ਡੈਟਲ ਕਾਲਜ ਆਫ ਹਸਪਤਾਲ  ਵਿਖੇ ਤਾਇਨਾਤ ਹਨ।ਜੋ ਰਾਇਲ ਕਾਲਜ ਆਫ ਫਿਜੀਅਸ਼ਨ ਅਤੇ  ਸਰਜਨ , ਗਲਾਸਗੋ( ਐਫ ਡੀ ਐਸ – ਆਰ ਸੀ ਪੀ ਐਸ ) ਤੋਂ ਡੈਂਟਲ ਸਰਜਰੀ ਸੰਬੰਧੀ  ਉਤਕ੍ਰਿਸ਼ਟ ਫੈਲੋਸ਼ਿਪ  ਪ੍ਰਾਪਤ ਕਰਦੇ ਹੋਏ  ਜਿਲਾ ਪਠਾਨਕੋਟ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ  ਇਹ ਪ੍ਰਤਿਸ਼ਠਿਤ ਫੈਲੋਸ਼ਿਪ, ਡੈਟਲ ਸਰਜਰੀ ਦੇ  ਡੀਨ ਵਿਕੀ ਗ੍ਰੇਗ  ਐਫ  ਡੀ ਐਸ ਆਰ ਡੀ ਐਸ  ਗਲਾਸਗੋ ਵੱਲੋਂ  ਪ੍ਰਦਾਨ  ਕੀਤਾ ਗਿਆ ਹੈ।

ਡਾਕਟਰ ਨਿਤਿਨ ਵਰਮਾ ਦੇ ਪਿਤਾ ਜੀ ਨੇ ਦੱਸਿਆ ਕਿ ਉਨ੍ਹਾਂ  ਅਤੇ ਉਨ੍ਹਾਂ ਦੀ ਧਰਮਪਤਨੀ ਸਵਰਗਵਾਸੀ ਸ੍ਰੀਮਤੀ  ਡਾਕਟਰ ਨੈਨਸੀ ਵਰਮਾ ਦੇ ਸਪੁੱਤਰ  ਨੇ ਸਰਜਰੀ ਦੇ ਖੇਤਰ ਵਿੱਚ ਜੋ ਇਹ ਮੁਕਾਮ  ਹਾਸਲ ਕੀਤਾ ਹੈ।ਉਹ ਉਨ੍ਹਾਂ  ਦੀ ਅਸਾਧਾਰਣ ਤੌਰ ਤੇ,ਆਪਣੇ ਕੰਮ ਪ੍ਰਤੀ ਲਗਨ,ਮਿਹਨਤ ਅਤੇ ਅਣਥੱਕ ਯਤਨਾਂ ਸਦਕੇ ਹੀ ਮੁਕੰਮਲ ਹੋ ਸਕਿਆ ਹੈ।

ਡਾਕਟਰ ਨਿਤਿਨ ਵਰਮਾ ਨੇ ਦੱਸਿਆ ਕਿ ਇਹ ਮੁਕਾਮ ਜੋ ਉਨ੍ਹਾਂ  ਵੱਲੋਂ ਹਾਸਲ ਕੀਤਾ ਗਿਆ ਹੈ,ਇਹ ਉਹਨਾਂ  ਲ‌ਈ ਬਹੁਤ ਗੋਰਵ ਅਤੇ ਸਨਮਾਨ ਵਾਲੀ ਗੱਲ ਹੈ ਉਨ੍ਹਾਂ  ਦੀ ਇਹ ਉਪਲੱਧੀ ਉਨ੍ਹਾਂ ਵੱਲੋਂ ਸਮਾਜ ਭਲਾਈ  ਵਿੱਚ  ਕੀਤੀ ਜਾ ਰਹੀ ਆਮ ਅਤੇ ਖ਼ਾਸ  ਜਨਤਾ ਦੀ ਸਰਜਰੀ  ਸਬੰਧੀ  ਸੇਵਾਵਾਂ  ਵਿੱਚ ਹੋਰ  ਵੀ ਵਾਧਾ ਕਰਨ ਸਬੰਧੀ ਲਾਭਕਾਰੀ  ਸਾਬਤ ਹੋਵੇਗੀ ਅਤੇ ਇਹ ਪੰਜਾਬ ਭਰ ਵਿੱਚ ਉਨ੍ਹਾਂ ਦਾ ਅਨੋਖਾ ਉਪਰਾਲਾ ਉਨ੍ਹਾਂ  ਵੱਲੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਹੋਰ ਵੀ ਵਾਧਾ ਕਰਨ ਵਿੱਚ ਲਾਭਕਾਰੀ ਸਾਬਤ ਹੋਵੇਗਾ।ਇਹ ਪੰਜਾਬ  ਭਰ  ਵਿੱਚ ਉਨ੍ਹਾਂ ਦਾ ਅਨੌਖਾ ਉਪਰਾਲਾ ਉਨਾਂ  ਵੱਲੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਵੀ ਵਧੀਆ ਕਾਰਗੁਜ਼ਾਰੀ ਕਰਨ ਲਈ  ਮੀਲ ਪੱਥਰ ਬੱਣ ਕੇ ਸਾਹਮਣੇ ਆਵੇਗਾ ਜਿਲਾ ਪਠਾਨਕੋਟ  ਦੀ ਜਨਤਾ ਉਨ੍ਹਾਂ  ਦੀ ਇਸ ਉਪਲੱਧੀ ਲ‌ਈ ਉਨਾ ਦੀ ਵੱਧ ਚੜ ਕਿ ਸਰਾਹਣਾ ਕਰਦੇ  ਹੋਏ ਉਨ੍ਹਾਂ ਦੇ ਭਵਿੱਖ  ਵਿੱਚ ਹੋਰ  ਅੱਗੇ ਵੱਧਦੇ ਹੋਏ ਹੋਰ ਉਪਲੱਬਧੀਆਂ  ਹਾਸਲ ਕਰਨ ਲ ਈ ਸ਼ੁਭਕਾਮਨਾਵਾਂ ਦਿੰਦੀ ਹੈ।

Published on: ਮਾਰਚ 2, 2025 3:41 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।