ਨਸ਼ਾ ਤਸਕਰ ਦੇ ਭਰਾ ਵਲੋਂ ਸਰਪੰਚ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬ


ਲੁਧਿਆਣਾ, 2 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਹਲਵਾਰਾ ਪਿੰਡ ਦੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਨਸ਼ਾ ਤਸਕਰੀ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਆਕਾਸ਼ਦੀਪ ਸਿੰਘ ਉਰਫ਼ ਤਾਰਾ ਦੇ ਭਰਾ ਪਰਗਟ ਸਿੰਘ ਵਲੋਂ ਦਿੱਤੀ ਗਈ।
ਪਿਛਲੇ ਸਾਲ 18 ਜੁਲਾਈ ਨੂੰ ਹਲਵਾਰਾ ਦੇ 27 ਸਾਲਾ ਤਰਲੋਚਨ ਸਿੰਘ ਉਰਫ਼ ਰਾਜੂ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ ਸੀ। ਪੁਲਿਸ ਨੇ ਆਕਾਸ਼ਦੀਪ ਅਤੇ ਸੁਨੀਤਾ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਸੀ।
ਹੁਣ, ਪਰਗਟ ਨੇ ਸਰਪੰਚ ਸੁਖਵਿੰਦਰ ਸਿੰਘ ‘ਤੇ ਦੋਸ਼ ਲਗਾਇਆ ਕਿ ਉਸਦੇ ਭਰਾ ਨੂੰ ਜੇਲ੍ਹ ਭੇਜਣ ਵਾਲਾ ਉਹ ਹੈ। ਪਰਗਟ ਨੇ ਸਰਪੰਚ ਦੇ ਘਰ ਪਹੁੰਚ ਕੇ ਉਸ ਨਾਲ ਬਹਿਸ, ਧੱਕਾ-ਮੁੱਕੀ ਕੀਤੀ ਅਤੇ 5 ਦਿਨਾਂ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸਰਪੰਚ ਨੇ ਇਹ ਮਾਮਲਾ ਥਾਣਾ ਸੁਧਾਰ ‘ਚ ਦਰਜ ਕਰਵਾਇਆ। ਪੁਲਿਸ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਗਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਰਪੰਚ ਨੇ ਕਿਹਾ ਕਿ ਉਹ ਪਿੰਡ ‘ਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ‘ਤੇ ਜੁਰਮਾਨਾ ਲਗਾਉਣ ਲਈ ਕਮੇਟੀ ਵੀ ਬਣਾਈ ਗਈ ਹੈ।

Published on: ਮਾਰਚ 2, 2025 2:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।