ਕੌਂਸਲ ਚੋਣਾਂ : ਤਲਵਾੜਾ ’ਚ ‘ਆਪ’ ਅਤੇ ਕਾਂਗਰਸ 6-6 ਅਤੇ ਭਾਜਪਾ ਇੱਕ ਸੀਟ ’ਤੇ ਜੇਤੂ

ਪੰਜਾਬ

ਪ੍ਰਧਾਨ ਪਦ ਲਈ ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ
ਤਲਵਾੜਾ, 2 ਮਾਰਚ, ਦੀਪਕ ਠਾਕੁਰ :
ਅੱਜ ਇੱਥੇ ਨਗਰ ਕੌਂਸਲ ਤਲਵਾੜਾ ਦੇ 13 ਵਾਰਡਾਂ ਲਈ ਪਈਆਂ ਵੋਟਾਂ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਬਰਾਬਰ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਜਦਕਿ ਭਾਜਪਾ ਨੇ ਇੱਕ ਸੀਟ ’ਤੇ ਜਿੱਤ ਦਰਜ ਕੀਤੀ ਹੈ। ਇਸ ਚੋਣ ’ਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤੋਂ ਆਪ ’ਚ ਗਏ ਜਿਆਦਾਤਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਪ ਨੇ 13 ਵਿੱਚੋਂ 10 ਸੀਟਾਂ ’ਤੇ ਦੂਜੀਆਂ ਪਾਰਟੀਆਂ ਤੋਂ ਆਏ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ ਸਿਰਫ਼ ਚਾਰ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਲੋਕਾਂ ਨੇ ਇਸ ਵਾਰ ਨਵੇਂ ਚਿਹਰਿਆਂ ’ਤੇ ਸਿਹਰਾ ਬੰਨ੍ਹਿਆ ਹੈ। 13 ਵਾਰਡਾਂ ਲਈ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਆਪਣੇ ਉਮੀਦਵਾਰ ਚੋਣ ਦੰਗਲ ’ਚ ਉਤਾਰੇ ਸਨ। ਆਪ ਤੋਂ ਬਾਗੀ ਦੋ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਸਨ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕੋਈ ਵੀ ਉਮੀਦਵਾਰ ਖਡ਼੍ਹਾ ਨਹੀਂ ਕੀਤਾ ਸੀ। ਵਾਰਡ ਨੰਬਰ ਇੱਕ ਤੋਂ ਭਾਜਪਾ ਦੇ ਉਮੀਦਵਾਰ ਰਜਨੀਸ਼ ਕੁਮਾਰ ਬਿੱਟੂ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਇਸੇ ਤਰ੍ਹਾਂ ਵਾਰਡ ਨੰਬਰ 2, 3, 4,6, 8 ਤੇ 12 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਕਸ਼ਾ ਰਾਣੀ, ਮੁਨੀਸ਼ ਚੱਢਾ, ਆਰਤੀ ਚੱਢਾ, ਜੋਗਿੰਦਰ ਕੌਰ, ਅਨੀਤਾ ਰਾਣੀ ਅਤੇ ਸ਼ੀਤਲ ਅਰੋਡ਼ਾ ਨੇ ਚੋਣ ਜਿੱਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 5,7,9,10, 11 ਅਤੇ 13 ‘ਚੋਂ ਹਰਸ਼ ਕੁਮਾਰ ਉਰਫ਼ ਆਸ਼ੂ ਅਰੋਡ਼ਾ, ਅੰਕੁਸ਼ ਸੂਦ, ਪ੍ਰਿੰਸ ਗਿੱਲ, ਕਲਾਵਤੀ, ਪ੍ਰਦੀਪ ਕੁਮਾਰ ਸ਼ਰਫੀ ਅਤੇ ਜੋਗਿੰਦਰ ਪਾਲ ਛਿੰਦਾ ਚੋਣ ਜਿੱਤ ਗਏ ਹਨ। ਨਗਰ ਕੌਂਸਲ ਚੋਣਾਂ ’ਚ ਸਾਬਕਾ ਪ੍ਰਧਾਨ ਮੋਨਿਕਾ ਸ਼ਰਮਾ ਦੇ ਪਤੀ ਮੰਨੂ ਸ਼ਰਮਾ ਉਰਫ਼ ਜੁਟਲੂ, ਭਾਜਪਾ ਦੇ ਮੰਡਲ ਪ੍ਰਧਾਨ ਵਿਨੋਦ ਕੁਮਾਰ ਉਰਫ਼ ਮਿੱਠੂ, ਆਪ ਦੇ ਸ਼ਹਿਰੀ ਪ੍ਰਧਾਨ ਵਿਕਰਾਂਤ ਜੋਤੀ ਦੀ ਪਤਨੀ ਰੂਹੀ ਸ਼ਾਰਦਾ ਅਤੇ ਬਲਾਕ ਪ੍ਰਧਾਨ ਸ਼ਿਵਮ ਤਲੂਜਾ ਦੀ ਮਾਤਾ ਅਨੀਤਾ ਜੋਤੀ ਚੋਣ ਹਾਰ ਗਏ ਹਨ। ਕਲਾਵਤੀ ਨੇ ਦੂਜੀ ਵਾਰ ਚੋਣ ਜਿੱਤੀ ਹੈ। ਉੱਥੇ ਹੀ ਜੋਗਿੰਦਰ ਪਾਲ ਛਿੰਦਾ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਮਿਸਾਲ ਕਾਇਮ ਕੀਤੀ ਹੈ।
ਚੋਣ ਅਧਿਕਾਰੀ ਕਮ ਤਹਿਸੀਲਦਾਰ ਮੁਕੇਰੀਆਂ ਮੁਨੀਸ਼ ਕੁਮਾਰ ਨੇ ਦਸਿਆ ਕਿ ਤਲਵਾੜਾ ਨਗਰ ਕੌਂਸਲ ਚੋਣਾਂ ’ਚ ਕੁੱਲ 61.03 ਫੀਸਦੀ ਵੋਟਾਂ ਪਈਆਂ ਹਨ। ਚੋਣ ਅਮਲ ਪੁਰ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ।
ਨਗਰ ਕੌਂਸਲ ਚੋਣਾਂ ਦੌਰਾਨ ਵਿਰੋਧੀਆਂ ‘ਤੇ ਛਾਪੇ ਮਾਰੀ ਆਪ ’ਤੇ ਭਾਰੀ ਪਈ ਹੈ। ਕਾਂਗਰਸ ਪਾਰਟੀ ਨੂੰ ਸਿੱਧਾ ਲਾਭ ਮਿਲਿਆ ਹੈ। ਅੱਜ ਦੇ ਨਤੀਜਿਆਂ ’ਚ ਤਲਵਾੜਾ ਵਾਸੀਆਂ ਨੇ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਦਿੱਤਾ ਹੈ। ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆਪ ਅਤੇ ਕਾਂਗਰਸ ਪਾਰਟੀ ਦਰਮਿਆਨ ਰੱਸਾਕਸ਼ੀ ਜਾਰੀ ਰਹਿਣ ਦੀ ਸੰਭਾਵਨਾ ਹੈ।

Published on: ਮਾਰਚ 2, 2025 7:07 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।