ਪਲੇਠਾ ਗੀਤ “ਸਪੈਸ਼ਲ-ਕੁਝ ਖ਼ਾਸ” ਲੈ ਕੇ ਸਤਵਿੰਦਰ ਸਿੰਘ ਧੜਾਕ ਦੀ ਗਾਇਕੀ ਦੇ ਪਿੜ ‘ਚ ਆਮਦ

ਮਨੋਰੰਜਨ

ਗੀਤ ਸਾਜ਼ ਸਿਨੇ ਪ੍ਰੋਡਕਸ਼ਨ ਅਤੇ ਅੰਗਦ ਸਚਦੇਵਾ ਵੱਲੋਂ ਕੀਤਾ ਗਿਆ ਰੀਲੀਜ਼

ਯੂਟਿਊਬ ‘ਤੇ ਨਿਰੰਤਰ ਹੋ ਰਿਹੈ ਮਕਬੂਲ ਅਤੇ ਇੰਸਟਗ੍ਰਾਮ ‘ਤੇ ਹੋ ਰਿਹੈ ਟ੍ਰੈਂਡਿੰਗ

ਐਸ.ਏ.ਐਸ. ਨਗਰ (ਮੋਹਾਲੀ), 2 ਮਾਰਚ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਪ੍ਰਸਿੱਧ ਪੱਤਰਕਾਰ ਤੇ ਗਾਇਕ ਸਤਵਿੰਦਰ ਸਿੰਘ ਧੜਾਕ ਦਾ ਪਲੇਠਾ ਗਾਇਆ ਗੀਤ ‘ਸਪੈਸ਼ਲ’ (ਕੁਝ ਖ਼ਾਸ) ਇੱਥੇ ਪੀ.ਵੀ.ਆਰ-ਮੋਹਾਲੀ ਵਾਕ ‘ਚ ਰਿਲੀਜ਼ ਕੀਤਾ ਗਿਆ। ਪ੍ਰਚਾਰ ਐਡਵਰਟਾਈਜ਼ਰਜ਼ ਪ੍ਰਾਈਵੇਟ ਲਿਮਿਟਡ ਦੇ ਐਮ.ਡੀ. ਸ੍ਰੀ ਮਹਿੰਦਰਪਾਲ ਸਿੰਘ, ਅਦਾਕਾਰ ਨਗਿੰਦਰ ਗਾਖੜ, ਅਦਾਕਾਰਾ ਸਤਵੰਤ ਕੌਰ, ਅਦਾਕਾਰਾ ਨਤਾਲਿਆ ਅਤੇ ਪ੍ਰੋਡਿਊਸਰ ਤੇ ਅਦਾਕਾਰ ਅੰਗਦ ਸਚਦੇਵਾ ਸਮੇਤ ਸਮੁੱਚੀ ਟੀਮ ਮੌਜੂਦ ਰਹੀ।

ਜਦ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਦ ਤੋਂ ਹੀ ਇਸ ਧਾਰਮਿਕ ਤੇ ਪ੍ਰੇਰਨਾਦਾਇਕ ਗੀਤ ਦੀ ਆਮਦ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਖ਼ੂਬਸੂਰਤ ਮਿਊਜ਼ਿਕ ਵੀਡੀਓ ਦਾ ਨਿਰਮਾਣ ਸਾਜ਼ ਸਿਨੇ ਪ੍ਰੋਡਕਸ਼ਨਜ਼ ਅਤੇ ਅੰਗਦ ਸਚਦੇਵਾ ਨੇ ਕੀਤਾ ਹੈ।

ਸ੍ਰੀ ਅੰਗਦ ਸਚਦੇਵਾ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਇਹ ਗੀਤ ਸਤਵਿੰਦਰ ਸਿੰਘ ਨੇ ਖ਼ੁਦ ਲਿਖਿਆ ਹੈ ਤੇ ਸੰਗੀਤਕ ਕੰਪੋਜ਼ੀਸ਼ਨ ਵੀ ਉਸ ਨੇ ਆਪ ਹੀ ਸਜਾਈ ਹੈ। ਪ੍ਰਭਜੋਤ ਸਿੰਘ ਚੀਮਾ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਇਸ ਵੀਡੀਓ ‘ਚ ਸੰਗੀਤ ਮਿਸਟਰ ਡੋਪ ਨੇ ਦਿੱਤਾ ਹੈ ਅਤੇ ਸੰਪਾਦਨ ਵੀਐਫ਼ਐਕਸ ਹੰਟਰਜ਼ ਨੇ ਕੀਤਾ ਹੈ। ਸਿਨੇਮਾਟੋਗ੍ਰਾਫ਼ੀ ਸਤਕਰਨ ਐੱਸਜੇਐੱਸ ਦੀ ਹੈ।

ਸ੍ਰੀ ਅੰਗਦ ਸਚਦੇਵਾ ਤੇ ਸ੍ਰੀ ਮਹਿੰਦਰਪਾਲ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਤਵਿੰਦਰ ਸਿੰਘ ਧੜਾਕ ਦਾ ਇਹ ਗੀਤ ਸੱਚਮੁਚ ਦੁੱਖਾਂ ਦੇ ਝੰਬੇ ਦਿਲਾਂ ਨੂੰ ਠਾਰਨ ਵਾਲਾ ਹੈ। ਇਸ ਗੀਤ ਵਿੱਚ ਅੰਤਾਂ ਦੇ ਦੁੱਖੀ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੂੰ ਫ਼ਿਕਰ ਨਾ ਕਰ, ਤੇਰੇ ਲਈ ਬਾਬੇ ਨਾਨਕ ਨੇ ਕੁਝ ਖ਼ਾਸ ਸੋਚਿਆ ਹੋਇਆ ਹੈ।

ਇਸ ਵੀਡੀਓ ‘ਚ ਮੁੱਖ ਭੂਮਿਕਾ ਉੱਘੀ ਅਦਾਕਾਰਾ ਨਤਾਲਿਆ ਨੇ ਨਿਭਾਈ ਹੈ। ਇਸ ਗੀਤ ਨੂੰ ਇੱਕ ਨਿੱਕੀ ਜਿਹੀ ਸੰਘਰਸ਼ ਦੀ ਦਾਸਤਾਨ ਨਾਲ ਜੋੜਿਆ ਗਿਆ ਹੈ ਜਿਸ ਵਿੱਚ ਨਗਿੰਦਰ ਗਾਖੜ, ਸਤਵੰਤ ਕੌਰ, ਨਤਾਲਿਆ ਤੇ ਹੋਰਨਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਲੱਕੀ ਦੋਸਾਂਝ, ਲੱਕੀ ਮਹਿਰਾ ਨੇ ਵੀ ਆਪੋ–ਆਪਣਾ ਬਣਦਾ ਯੋਗਦਾਨ ਪਾਇਆ ਹੈ।

ਦੱਸ ਦੇਈਏ ਕਿ ਕੁਝ ਕੁ ਘੰਟੇ ਪਹਿਲਾਂ ਰੀਲੀਜ਼ ਹੋਇਆ ਗੀਤ “ਸਪੈਸ਼ਲ-ਕੁਝ ਖ਼ਾਸ” ਯੂਟਿਊਬ ‘ਤੇ ਨਿਰੰਤਰ ਮਕਬੂਲ ਹੋ ਰਿਹਾ ਹੈ ਅਤੇ ਇਹ ਗੀਤ ਇੰਸਟਗ੍ਰਾਮ ‘ਤੇ ਟ੍ਰੈਂਡਿੰਗ ਵਿੱਚ ਹੈ।

Published on: ਮਾਰਚ 2, 2025 3:51 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।