ਜਲੰਧਰ, 2 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਨਸ਼ਾ ਤਸਕਰਾਂ ਤੇ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਖਿਲਾਫ ‘ਆਪ’ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਦੀ ਕਾਫੀ ਚਰਚਾ ਹੈ। ਜਲੰਧਰ ਦੇ ਫਿਲੌਰ ‘ਚ ਨਸ਼ਿਆਂ ਲਈ ਮਸ਼ਹੂਰ ਪਿੰਡ ਖਾਨਪੁਰ ‘ਚ ਅੱਜ ਐਤਵਾਰ ਸਵੇਰੇ ਦਿਹਾਤੀ ਪੁਲਸ ਦੀ ਟੀਮ ਨੇ ਨਸ਼ਾ ਤਸਕਰ ਜਸਬੀਰ ਸ਼ੀਰਾ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।
ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਜੂਦ ਸੀ। ਪੁਲੀਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰ ਵੱਲੋਂ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਸ ਕਾਰਵਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੁਲਡੋਜ਼ਰ ਲੈ ਕੇ ਪਹੁੰਚੇ ਅਧਿਕਾਰੀ ਮਕਾਨ ਢਾਹੁਣ ਦੇ ਹੁਕਮ ਦੇ ਰਹੇ ਹਨ। ਨਸ਼ਾ ਤਸਕਰਾਂ ਖਿਲਾਫ ਇਸ ਕਾਰਵਾਈ ਦੀ ਇਸ ਸਮੇਂ ਪੂਰੇ ਪੰਜਾਬ ‘ਚ ਚਰਚਾ ਹੋ ਰਹੀ ਹੈ।
Published on: ਮਾਰਚ 2, 2025 1:20 ਬਾਃ ਦੁਃ