ਅੱਜ ਦਾ ਇਤਿਹਾਸ

ਕੌਮਾਂਤਰੀ ਰਾਸ਼ਟਰੀ


2 ਮਾਰਚ 1819 ਨੂੰ ਅਮਰੀਕਾ ਨੇ ਆਪਣਾ ਪਹਿਲਾ ਇਮੀਗ੍ਰੇਸ਼ਨ ਕਾਨੂੰਨ ਪਾਸ ਕੀਤਾ ਸੀ
ਚੰਡੀਗੜ੍ਹ, 2 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 2 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਦੇ ਹਾਂ 2 ਮਾਰਚ ਦੇ ਇਤਿਹਾਸ ਬਾਰੇ :-

  • 2006 ਵਿਚ 2 ਮਾਰਚ ਨੂੰ ਨਵੀਂ ਦਿੱਲੀ ਵਿਚ ਭਾਰਤ ਅਤੇ ਅਮਰੀਕਾ ਵਿਚਾਲੇ ਇਤਿਹਾਸਕ ਪ੍ਰਮਾਣੂ ਸਮਝੌਤਾ ਹੋਇਆ ਸੀ।
  • ਅੱਜ ਦੇ ਦਿਨ 1983 ਵਿੱਚ ਸੋਵੀਅਤ ਸੰਘ ਨੇ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 2 ਮਾਰਚ 1982 ਨੂੰ ਬਿਹਾਰ ਦੀ ਰਾਜਧਾਨੀ ਪਟਨਾ ‘ਚ ਮਹਾਤਮਾ ਗਾਂਧੀ ਪੁਲ ਦਾ ਉਦਘਾਟਨ ਕੀਤਾ ਗਿਆ ਸੀ।
  • ਅੱਜ ਦੇ ਦਿਨ 1970 ਵਿੱਚ ਜ਼ਿੰਬਾਬਵੇ ਇੱਕ ਆਜ਼ਾਦ ਗਣਰਾਜ ਬਣਿਆ ਸੀ।
  • 1919 ਵਿਚ 2 ਮਾਰਚ ਨੂੰ ਮਾਸਕੋ ਵਿਚ ਅੰਤਰਰਾਸ਼ਟਰੀ ਮਾਰਕਸਵਾਦ ਦੀ ਪਹਿਲੀ ਮੀਟਿੰਗ ਹੋਈ ਸੀ।
  • 2 ਮਾਰਚ 1901 ਨੂੰ ਹਵਾਈ ‘ਚ ਦੁਨੀਆ ਦੀ ਪਹਿਲੀ ਵਾਇਰਲੈੱਸ ਟੈਲੀਗ੍ਰਾਫ ਕੰਪਨੀ ਖੋਲ੍ਹੀ ਗਈ ਸੀ।
  • 2 ਮਾਰਚ 1866 ਨੂੰ ਸੂਈਆਂ ਦੀ ਕੰਪਨੀ ਐਕਸਲਜ਼ੀਅਰ ਨੇ ਸਿਲਾਈ ਮਸ਼ੀਨ ਦੀਆਂ ਸੂਈਆਂ ਦਾ ਨਿਰਮਾਣ ਸ਼ੁਰੂ ਕੀਤਾ ਸੀ।
  • ਅੱਜ ਦੇ ਦਿਨ 1836 ਵਿੱਚ ਟੈਕਸਾਸ ਨੇ ਮੈਕਸੀਕੋ ਤੋਂ ਆਪਣੀ ਆਜ਼ਾਦੀ ਦਾ ਐਲਾਨ ਕੀਤਾ ਸੀ।
  • 2 ਮਾਰਚ 1819 ਨੂੰ ਅਮਰੀਕਾ ਨੇ ਆਪਣਾ ਪਹਿਲਾ ਇਮੀਗ੍ਰੇਸ਼ਨ ਕਾਨੂੰਨ ਪਾਸ ਕੀਤਾ ਸੀ।
  • ਅੱਜ ਦੇ ਦਿਨ 1986 ਵਿੱਚ ਭਾਰਤੀ ਤੀਰਅੰਦਾਜ਼ ਖਿਡਾਰੀ ਜਯੰਤ ਤਾਲੁਕਦਾਰ ਦਾ ਜਨਮ ਹੋਇਆ ਸੀ।
  • ਅਮਰੀਕੀ ਫੁੱਟਬਾਲ ਖਿਡਾਰਨ ਰਾਜ਼ੀ ਬੁਸ਼ ਦਾ ਜਨਮ 2 ਮਾਰਚ 1985 ਨੂੰ ਹੋਇਆ ਸੀ।
  • ਅੱਜ ਦੇ ਦਿਨ 1982 ਵਿੱਚ ਅਮਰੀਕੀ ਅਦਾਕਾਰਾ ਜੈਸਿਕਾ ਬੀਲ ਦਾ ਜਨਮ ਹੋਇਆ ਸੀ।
  • ਇੰਗਲਿਸ਼ ਕ੍ਰਿਕਟਰ ਐਂਡਰਿਊ ਸਟ੍ਰਾਸ ਦਾ ਜਨਮ 2 ਮਾਰਚ 1977 ਨੂੰ ਹੋਇਆ ਸੀ।
  • ਅੱਜ ਦੇ ਦਿਨ 1932 ਵਿੱਚ ਸਿਆਸਤਦਾਨ ਬਸੰਤ ਸਿੰਘ ਖਾਲਸਾ ਦਾ ਜਨਮ ਹੋਇਆ ਸੀ।

Published on: ਮਾਰਚ 2, 2025 7:38 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।