ਬਟਾਲਾ, 2 ਮਾਰਚ, ਦੇਸ਼ ਕਲਿਕ ਬਿਊਰੋ :
ਸ਼ਨਿਚਰਵਾਰ ਦੀ ਦੇਰ ਰਾਤ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੰਗਰ ਦੀ ਸੇਵਾ ਕਰਕੇ ਪਰਤ ਰਹੇ ਪਤੀ-ਪਤਨੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ 60 ਸਾਲਾ ਸੋਹਣ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ।
ਇਹ ਘਟਨਾ ਪਿੰਡ ਸਰਵਾਲੀ ਨੇੜੇ ਵਾਪਰੀ, ਜਿੱਥੇ ਜੋੜਾ ਮੇਲਾ ਚੋਹਲਾ ਸਾਹਿਬ ਦੇ ਲੰਗਰ ਦੀ ਸੇਵਾ ਕਰਕੇ ਘਰ ਜਾ ਰਿਹਾ ਸੀ। ਹਮਲਾਵਰ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ।
Published on: ਮਾਰਚ 2, 2025 10:07 ਪੂਃ ਦੁਃ