ਚੰਡੀਗੜ੍ਹ: 2 ਮਾਰਚ, ਦੇਸ਼ ਕਲਿੱਕ ਬਿਓਰੋ
ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਦਕਿ 12 ਮਾਰਚ ਨੂੰ ਨਤੀਜੇ ਐਲਾਨੇ ਜਾਣਗੇ। ਇਹ ਚੋਣਾਂ 7 ਨਗਰ ਨਿਗਮਾਂ, 4 ਨਗਰ ਕੌਂਸਲਾਂ ਅਤੇ 21 ਨਗਰ ਪਾਲਿਕਾਵਾਂ ਲਈ ਹੋ ਰਹੀਆਂ ਹਨ।
ਨਗਰ ਨਿਗਮਾਂ ਵਿੱਚ ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਹਿਸਾਰ, ਰੋਹਤਕ, ਕਰਨਾਲ ਅਤੇ ਯਮੁਨਾਨਗਰ ਸ਼ਾਮਲ ਹਨ। ਅੰਬਾਲਾ ਅਤੇ ਸੋਨੀਪਤ ਨਗਰ ਨਿਗਮ ਦੇ ਮੇਅਰ ਦੀ ਉਪ ਚੋਣ ਲਈ ਹੀ ਵੋਟਿੰਗ ਹੋਵੇਗੀ। ਨਗਰ ਕੌਂਸਲ ਵਿੱਚ ਅੰਬਾਲਾ ਸਦਰ, ਪਟੌਦੀ ਜਟੌਲੀ ਮੰਡੀ, ਥਾਨੇਸਰ ਅਤੇ ਸਿਰਸਾ ਸ਼ਾਮਲ ਹਨ।
Published on: ਮਾਰਚ 2, 2025 8:35 ਪੂਃ ਦੁਃ