ਮੋਹਾਲੀ, 3 ਮਾਰਚ, ਦੇਸ਼ ਕਲਿਕ ਬਿਊਰੋ :
ਮੋਹਾਲੀ ‘ਚ ਪੁਲਸ ਨੇ ਇਕ ਨਕਲੀ IAS ਅਫਸਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪੂਰੇ ਇਲਾਕੇ ‘ਚ ਅਸਲੀ ਅਫਸਰ ਵਾਂਗ ਘੁੰਮਦਾ ਸੀ। ਉਹ ਆਪਣੀ ਕਾਰ ‘ਤੇ ‘ਗਵਰਨਮੈਂਟ ਆਫ ਇੰਡੀਆ’ ਲਿਖੀ ਪਲੇਟ ਲਗਾ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ ਮਾਰਦਾ ਸੀ।
ਉਸ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਇਸ ਸਬੰਧੀ ਮੁਹਾਲੀ ਥਾਣਾ ਫੇਜ਼-1 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੋਹਾਲੀ ਲੈ ਕੇ ਆਇਆ ਸੀ।
Published on: ਮਾਰਚ 3, 2025 1:56 ਬਾਃ ਦੁਃ