ਪਟਿਆਲਾ, 4 ਮਾਰਚ ਦੇਸ਼ ਕਲਿਕ ਬਿਊਰੋ :
ਸ਼ਹਿਰ ਦੇ ਰਾਘੋਮਾਜਰਾ ਇਲਾਕੇ ’ਚ ਇੱਕ ਬੰਦ ਪਏ ਘਰ ’ਚੋਂ ਮਨੁੱਖੀ ਕੰਕਾਲ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਰ ਪਿਛਲੇ ਕਈ ਸਾਲਾਂ ਤੋਂ ਸੁੰਨਾ ਪਿਆ ਸੀ, ਅਤੇ ਇੱਥੇ ਰਹਿਣ ਵਾਲਾ ਵਿਅਕਤੀ ਵੀ ਲੰਬੇ ਸਮੇਂ ਤੋਂ ਲਾਪਤਾ ਸੀ।
ਇਲਾਕਾ ਵਾਸੀ ਅਮਰਿੰਦਰ ਸਿੰਘ ਅਨੁਸਾਰ, ਉਨ੍ਹਾਂ ਨੇ ਅਤੇ ਉਨ੍ਹਾਂ ਦੇ ਦੋਸਤ ਨੇ ਇੱਕ ਸ਼ੱਕੀ ਹਲਚਲ ਦੇਖ ਕੇ ਛੱਤ ਰਾਹੀਂ ਘਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਅੰਦਰ ਮਨੁੱਖੀ ਕੰਕਾਲ ਵੇਖਿਆ।
ਇਲਾਕਾ ਨਿਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਇੰਚਾਰਜ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਕੰਕਾਲ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੇਂਸਿਕ ਵਿਭਾਗ ਦੀ ਟੀਮ ਵੀ ਘਟਨਾ ਸਥਲ ’ਤੇ ਪਹੁੰਚ ਚੁੱਕੀ ਹੈ, ਜੋ ਕਿ ਕੰਕਾਲ ਦੀ ਉਮਰ ਅਤੇ ਮੌਤ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।
Published on: ਮਾਰਚ 4, 2025 2:00 ਬਾਃ ਦੁਃ