ਮੋਹਾਲੀ, 04 ਮਾਰਚ 2025: ਦੇਸ਼ ਕਲਿੱਕ ਬਿਓਰੋ
ਡੇਰਾਬੱਸੀ ਵਿਖੇ 6 ਮਾਰਚ ਨੂੰ ਹੋਣ ਵਾਲੀ ਇੱਕ ਦਿਨਾਂ ਕੈਮੀਕਲ ਡਿਜ਼ਾਸਟਰ ਤੇ ਰਾਜ ਪੱਧਰੀ ਮੌਕ ਡਰਿਲ, ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੁੱਢਲੀ ਚਿਕਿਤਸਾ, ਹੜ੍ਹ, ਸੀ.ਬੀ.ਆਰ.ਐਨ. ਐਮਰਜੈਂਸੀਜ਼, ਮੌਕ ਡਰਿੱਲ ਜਿਵੇਂ ਕਿ ਫਾਇਰ, ਭੁਚਾਲ ਅਤੇ ਹੋਰ ਆਪਦਾਵਾਂ ਜੋ ਕਿ ਪੰਜਾਬ ਵਿੱਚ ਵਾਪਰਨੀਆਂ ਸੰਭਵ ਹਨ, ਬਾਰੇ ਤਿਆਰ ਰਹਿਣ ਅਤੇ ਅਗੇਤੇ ਤੌਰ ‘ਤੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਕੈਮੀਕਲ ਡਿਜ਼ਾਸਟਰ ਮੌਕ ਡਰਿੱਲ ਦੇ ਸਬੰਧ ਵਿੱਚ ਪਹੁੰਚੀ ਕੇਂਦਰੀ ਟੀਮ ਵੱਲੋਂ ਦੱਸਿਆ ਗਿਆ ਕਿ ਕੈਮੀਕਲ ਡਿਜ਼ਾਸਟਰ ਤੇ ਅਧਾਰਿਤ ਰਾਜ ਪੱਧਰੀ ਇੱਕ ਦਿਨਾਂ ਮੌਕ ਡਰਿਲ ਜੋ ਕਿ ਡੇਰਾਬਸੀ ਵਿਖੇ 6 ਮਾਰਚ ਨੂੰ ਹੋਵੇਗੀ, ਵਿੱਚ ਕੈਮੀਕਲ ਡਿਜ਼ਾਸਟਰ (ਰਸਾਇਣਿਕ ਆਪਦਾ) ਹੋਣ ਦੀ ਸੂਰਤ ਵਿੱਚ ਆਪਣਾ ਅਤੇ ਦੂਸਰਿਆਂ ਲੋਕਾਂ ਦਾ ਕਿਵੇਂ ਬਚਾਅ ਕੀਤਾ ਜਾਣਾ ਹੈ, ਸਬੰਧੀ ਦੱਸਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਪਾਸ ਹਰ ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਉਪਕਰਣ ਅਤੇ ਸਾਧਨ ਤਿਆਰ ਹੋਣੇ ਜ਼ਰੂਰੀ ਹਨ ਤਾਂ ਜੋ ਲੋੜ ਪੈਣ ਤੇ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਏ.ਡੀ.ਸੀ. ਸੋਨਮ ਚੌਧਰੀ, ਐੱਸ.ਡੀ.ਐੱਮ.ਮੋਹਾਲੀ ਦਮਨਦੀਪ ਕੌਰ, ਐੱਸ.ਡੀ.ਐੱਮ ਡੇਰਾਬੱਸੀ ਅਮਿਤ ਗੁਪਤਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ।
Published on: ਮਾਰਚ 4, 2025 4:31 ਬਾਃ ਦੁਃ