ਨਵੀਂ ਦਿੱਲੀ: 4 ਮਾਰਚ, ਦੇਸ਼ ਕਲਿੱਕ ਬਿਓਰੋ
ICC Champion Trophy:ਸੈਮੀਫਾਈਨਲ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਦਿਤਾ। ਵਿਰਾਟ ਕੋਹਲੀ ਅਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਜਿੱਤ ਵੱਲ ਤੋਰਿਆ। ਇਸ ਨਾਲ ਭਾਰਤ ਫਾਈਨਲ ਵਿੱਚ ਪਹੁੰਚ ਗਿਆ ਹੈ ਅਤੇ ਆਸਟ੍ਰੇਲੀਆ ਨੂੰ ਫਾਈਨਲ ਮੈਚ ਤੋਂ ਬਾਹਰ ਕਰ ਦਿੱਤਾ ਹੈ। ਅੱਜ ਖੇਡੇ ਗਏ ਸੈਮੀਫਾਈਨਲ ‘ਚ ਕੋਹਲੀ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 3 ਵੱਡੀਆਂ ਸਾਂਝੇਦਾਰੀਆਂ ਵੀ ਕੀਤੀਆਂ। ਉਸ ਨੇ ਸ਼੍ਰੇਅਸ ਅਈਅਰ ਨਾਲ 91 ਦੈੜਾਂ, ਅਕਸ਼ਰ ਪਟੇਲ ਨਾਲ 44 ਦੌੜਾਂ ਅਤੇ ਕੇਐੱਲ ਰਾਹੁਲ ਨਾਲ 47 ਦੌੜਾਂ ਬਣਾਏ। ਹਾਰਦਿਕ ਪੰਡਯਾ ਨੇ ਤੇਜ਼ 28 ਦੌੜਾਂ ਬਣਾਈਆਂ ਅਤੇ ਕੇਐੱਲ ਰਾਹੁਲ ਨੇ ਛੱਕਾ ਲਗਾ ਕੇ ਜਿੱਤ ‘ਤੇ ਮੋਹਰ ਲਗਾਈ। ਉਹ 42 ਦੌੜਾਂ ਬਣਾ ਕੇ ਅਜੇਤੂ ਪਰਤੇ।
ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 264 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਕਪਤਾਨ ਸਟੀਵ ਸਮਿਥ ਨੇ 73 ਅਤੇ ਐਲੇਕਸ ਕੇਰੀ ਨੇ 61 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਆਲ ਆਊਟ ਕਰ ਦਿੱਤਾ। ਮੁਹੰਮਦ ਸ਼ਮੀ ਨੇ 3, ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।
Published on: ਮਾਰਚ 4, 2025 9:40 ਬਾਃ ਦੁਃ