ਵਾਸਿੰਗਟਨ, 5 ਮਾਰਚ, ਦੇਸ਼ ਕਲਿਕ ਬਿਊਰੋ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਅਮਰੀਕੀ ਸੰਸਦ (ਕਾਂਗਰਸ) ਦੇ ਜੁਆਂਈਟ ਸੈਸ਼ਨ ਨੂੰ ਸੰਬੋਧਨ ਕਰਨਗੇ। 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਟਰੰਪ ਦਾ ਯੂਐਸ ਕਾਂਗਰਸ ਨੂੰ ਇਹ ਪਹਿਲਾ ਸੰਬੋਧਨ ਹੋਵੇਗਾ। ਅਮਰੀਕਾ ਦੀ ਸੰਸਦ ਨੂੰ ਕਾਂਗਰਸ ਕਿਹਾ ਜਾਂਦਾ ਹੈ।
ਆਪਣੇ ਭਾਸ਼ਣ ਵਿੱਚ, ਟਰੰਪ ਦੱਸਣਗੇ ਕਿ ਇਹਨਾਂ 44 ਦਿਨਾਂ ਵਿੱਚ ਉਨ੍ਹਾਂ ਨੇ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ (ਮੇਕ ਅਮਰੀਕਾ ਗ੍ਰੇਟ ਅਗੇਨ) ਲਈ ਕੀ ਕਦਮ ਚੁੱਕੇ ਹਨ। ਭਾਰਤੀ ਸਮੇਂ ਮੁਤਾਬਕ ਇਹ ਸੰਬੋਧਨ ਸਵੇਰੇ 7:30 ਵਜੇ ਸ਼ੁਰੂ ਹੋਵੇਗਾ।
ਟਰੰਪ ਦਾ ਇਹ ਭਾਸ਼ਣ ਉਹ ਸਮੇਂ ਹੋ ਰਿਹਾ ਹੈ, ਜਦੋਂ ਅਮਰੀਕੀ ਸਰਕਾਰ ਰੂਸ-ਯੂਕਰੇਨ ਜੰਗ ਅਤੇ ਮਿਡਲ ਈਸਟ ਵਿੱਚ ਟਕਰਾਅ ਨੂੰ ਖਤਮ ਕਰਨ, ਫੈਡਰਲ ਸਰਕਾਰ ਵਿੱਚ ਬਦਲਾਅ ਲਿਆਉਣ ’ਤੇ ਜ਼ੋਰ ਦੇ ਰਹੀ ਹੈ। ਇਸ ਭਾਸ਼ਣ ਵਿੱਚ ਟਰੰਪ ਟੈਰਿਫ਼, ਗੈਰਕਾਨੂੰਨੀ ਪ੍ਰਵਾਸੀ ਸਮੱਸਿਆ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜੰਗ, USAID ਨੂੰ ਰੋਕਣ, ਅਤੇ ਮਸਕ ਦੇ DoGE ਵਿਭਾਗ ਦੀ ਕੰਮ ਕਰਨ ਦੀ ਵਿਧੀ ਵਰਗੇ ਮੁੱਦਿਆਂ ’ਤੇ ਗੱਲ ਕਰ ਸਕਦੇ ਹਨ, ਜੋ ਚਰਚਾ ਵਿੱਚ ਬਣੇ ਹੋਏ ਹਨ।
Published on: ਮਾਰਚ 5, 2025 7:39 ਪੂਃ ਦੁਃ