ਲੁਧਿਆਣਾ, 5 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੇ ਕਸਬਾ ਜਗਰਾਓਂ ਵਿਖੇ ਫਿਰੋਜ਼ਪੁਰ ਰੋਡ ‘ਤੇ ਗੁਰਦੁਆਰਾ ਨਾਨਕਸਰ ਦੇ ਨੇੜੇ ਪੁਲ ਤੋਂ ਲੰਘ ਰਹੇ ਇੱਕ CNG ਟਰੱਕ ਦੇ ਟੈਂਕ ਵਿੱਚ ਭਿਆਨਕ ਅੱਗ ਲੱਗ ਗਈ। ਟਰੱਕ ਵਿੱਚ ਬਿਸਕੁਟ ਲੋਡ ਸਨ। ਅੱਗ ਲੱਗਣ ਕਰਕੇ ਟੈਂਕ ਵਿੱਚ ਜ਼ਬਰਦਸਤ ਧਮਾਕਾ ਹੋਇਆ। ਟੈਂਕ ਬੁਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ। ਟਰੱਕ ਵਿੱਚ ਦੋ ਟੈਂਕ ਲੱਗੇ ਹੋਏ ਸਨ।
ਧਮਾਕਾ ਹੋਣ ਕਰਕੇ ਫਿਰੋਜ਼ਪੁਰ ਰੋਡ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਦਹਿਸ਼ਤ ਫੈਲ ਗਈ।ਘਟਨਾ ਸਥਲ ‘ਤੇ ਮੌਜੂਦ ਕੁਝ ਪ੍ਰਤੱਖਦਰਸ਼ੀਆਂ ਮੁਤਾਬਕ, ਜਦੋਂ ਚਲਦੇ ਟਰੱਕ ਨੂੰ ਅੱਗ ਲੱਗੀ ਤਾਂ ਡਰਾਈਵਰ ਛਾਲ ਮਾਰ ਕੇ ਭੱਜ ਗਿਆ। ਕਰੇਨ ਦੀ ਮਦਦ ਨਾਲ ਟਰੱਕ ਨੂੰ ਹਾਈਵੇ ਤੋਂ ਹਟਾਇਆ ਗਿਆ।
ਘਟਨਾ ਤੋਂ ਕੁਝ ਸਮੇਂ ਬਾਅਦ ਜਗਰਾਓਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਲਗਭਗ 1 ਘੰਟੇ ਤੋਂ ਵਧੇਰੇ ਸਮੇਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਜਿਸ ਟਰੱਕ ਵਿੱਚ ਧਮਾਕਾ ਹੋਇਆ, ਉਹ ਲੁਧਿਆਣਾ ਤੋਂ ਮੋਗਾ ਵੱਲ ਜਾ ਰਿਹਾ ਸੀ। ਡਰਾਈਵਰ ਦੀ ਹਾਲੇ ਤਕ ਪਹਿਚਾਣ ਨਹੀਂ ਹੋ ਸਕੀ।
Published on: ਮਾਰਚ 5, 2025 7:28 ਪੂਃ ਦੁਃ