ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਵਿੱਚ ਬੁੜੈਲ ਜੇਲ੍ਹ ਨੇੜੇ ਨਾਕੇ ’ਤੇ ਡੀਐਸਪੀ ਜਸਵਿੰਦਰ ਨੇ 3 ਨੌਜਵਾਨਾਂ ਨੂੰ ਚੈਕਿੰਗ ਲਈ ਰੋਕਿਆ ਤਾਂ ਉਨ੍ਹਾਂ ਕੋਲੋਂ 3 ਰਿਵਾਲਵਰ ਅਤੇ 28 ਕਾਰਤੂਸ ਬਰਾਮਦ ਹੋਏ। ਪੁੱਛ-ਪੜਤਾਲ ਕਰਨ ‘ਤੇ ਜਦੋਂ ਉਨ੍ਹਾਂ ਕੋਲੋਂ ਪਿਸਤੌਲ ਦੇ ਲਾਇਸੈਂਸ ਮੰਗੇ ਗਏ ਤਾਂ ਉਹ ਨਹੀਂ ਦਿਖਾ ਸਕੇ।
ਪੁਲੀਸ ਨੇ ਉਨ੍ਹਾਂ ਨੂੰ ਸਮਾਂ ਵੀ ਦਿੱਤਾ ਪਰ ਉਸ ਦੌਰਾਨ ਵੀ ਫੜੇ ਗਏ ਨੌਜਵਾਨਾਂ ਕੋਲ ਹਥਿਆਰ ਰੱਖਣ ਦੀ ਕੋਈ ਇਜਾਜ਼ਤ ਨਹੀਂ ਸੀ। ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ‘ਚ ਕਾਰਵਾਈ ਕਰਦੇ ਹੋਏ ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਚੰਡੀਗੜ੍ਹ ਪੁਲੀਸ ਨੇ ਬੁੜੈਲ ਜੇਲ੍ਹ ਦੇ ਪਿੱਛੇ ਨਾਕੇ ’ਤੇ ਐਨਡੇਵਰ ਗੱਡੀ ਵਿੱਚ ਸਫ਼ਰ ਕਰ ਰਹੇ ਤਿੰਨ ਨੌਜਵਾਨਾਂ ਕੋਲੋਂ 3 ਰਿਵਾਲਵਰ ਅਤੇ 28 ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫੜੇ ਗਏ ਦੋਸ਼ੀਆਂ ਦੀ ਪਛਾਣ ਹਿਸਾਰ ਨਿਵਾਸੀ ਵਜਿੰਦਰ ਸਿੰਘ, ਮੋਹਾਲੀ ਨਿਵਾਸੀ ਗਗਨਦੀਪ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਕੋਲੋਂ 32 ਬੋਰ ਦੇ ਤਿੰਨ ਰਿਵਾਲਵਰ, 28 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਇਨ੍ਹਾਂ ਕੋਲੋਂ ਕਾਰ ਵੀ ਜ਼ਬਤ ਕਰ ਲਈ ਹੈ।
Published on: ਮਾਰਚ 6, 2025 8:18 ਪੂਃ ਦੁਃ