ਇਨਕਮ ਟੈਕਸ ਵਿਭਾਗ ਦੀ ਸਖ਼ਤੀ ਤੋਂ ਬਾਅਦ 30 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਦੇਸ਼ੀ ਜਾਇਦਾਦਾਂ ਦੀ ਜਾਣਕਾਰੀ ਦਿੱਤੀ

ਰਾਸ਼ਟਰੀ


ਨਵੀਂ ਦਿੱਲੀ, 7 ਮਾਰਚ, ਦੇਸ਼ ਕਲਿਕ ਬਿਊਰੋ :
ਜੇਕਰ ਕਿਸੇ ਵਿਅਕਤੀ ਦੀ ਵਿਦੇਸ਼ ’ਚ ਜਾਇਦਾਦ ਹੈ, ਤਾਂ ਸਰਕਾਰ ਤੋਂ ਇਸਨੂੰ ਲੁਕਾਉਣਾ ਹੁਣ ਮਹਿੰਗਾ ਪੈ ਸਕਦਾ ਹੈ। ਭਾਰਤੀ ਇਨਕਮ ਟੈਕਸ ਵਿਭਾਗ ਨੇ 125 ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕਰਨ ਦਾ ਇਕਰਾਰਨਾਮਾ ਕਰ ਲਿਆ ਹੈ। ਕਿਸੇ ਵੀ ਵਿਅਕਤੀ ਦੀ ਵਿਦੇਸ਼ੀ ਜਾਇਦਾਦ ਜਾਂ ਬੈਂਕ ਖਾਤਿਆਂ ਦੀ ਜਾਣਕਾਰੀ ਹੁਣ ਸਰਕਾਰ ਦੀ ਨਜ਼ਰ ਤੋਂ ਬਚ ਨਹੀਂ ਸਕੇਗੀ।
ਪਿਛਲੇ ਸਾਲ ਸਤੰਬਰ ਵਿੱਚ, 108 ਦੇਸ਼ਾਂ ਨੇ ਭਾਰਤ ਨਾਲ ਡਾਟਾ ਸਾਂਝਾ ਕੀਤਾ, ਜਿਸ ਦੇ ਆਧਾਰ ’ਤੇ ਇਨਕਮ ਟੈਕਸ ਵਿਭਾਗ ਨੇ 19,501 ਟੈਕਸਪੇਅਰਜ਼ ਨੂੰ ਈਮੇਲ ਅਤੇ ਐੱਸਐੱਮਐੱਸ ਰਾਹੀਂ ਚੇਤਾਵਨੀ ਭੇਜੀ। ਨਤੀਜੇ ਵਜੋਂ 30,161 ਲੋਕਾਂ ਨੇ ਵਿਦੇਸ਼ ’ਚ ਆਪਣੀ ਜਾਇਦਾਦ ਹੋਣ ਦੀ ਗੱਲ ਮੰਨੀ, ਜੋ ਕੁੱਲ 29,208 ਕਰੋੜ ਰੁਪਏ ਮੁੱਲ ਦੀ ਨਿਕਲੀ।
ਇਸ ਤੋਂ ਇਲਾਵਾ, 1,089 ਕਰੋੜ ਰੁਪਏ ਦੀ ਹੋਰ ਵਿਦੇਸ਼ੀ ਆਮਦਨ ਦਾ ਖੁਲਾਸਾ ਵੀ ਹੋਇਆ। ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਕਿ 6,734 ਲੋਕਾਂ ਨੇ ਆਪਣਾ ਪਤਾ ਬਦਲ ਕੇ ਖੁਦ ਨੂੰ ਪਰਵਾਸੀ (NRI) ਦੱਸ ਦਿੱਤਾ, ਤਾਂ ਜੋ ਉਨ੍ਹਾਂ ਨੂੰ ਪੂਰਾ ਟੈਕਸ ਨਾ ਦੇਣਾ ਪਵੇ।
ਜੇਕਰ ਤੁਹਾਡੀ ਵਿਦੇਸ਼ ’ਚ ਜਾਇਦਾਦ ਹੈ, ਤਾਂ ਇਨਕਮ ਟੈਕਸ ਰਿਟਰਨ ’ਚ ਇਸ ਦੀ ਜਾਣਕਾਰੀ ਜ਼ਰੂਰ ਭਰੋ।ਆਪਣੀ ਵਿਦੇਸ਼ੀ ਆਮਦਨ ’ਤੇ ਟੈਕਸ ਦੇਣ ਤੋਂ ਨਾ ਕਤਰਾਓ, ਨਹੀਂ ਤਾਂ ਕਾਰਵਾਈ ਹੋ ਸਕਦੀ ਹੈ।ਇਨਕਮ ਟੈਕਸ ਵਿਭਾਗ ਨੇ ਪਹਿਲਾਂ ਹੀ ਸਖ਼ਤ ਜਾਗਰੂਕਤਾ ਅਭਿਆਨ ਚਲਾਇਆ ਹੋਇਆ ਹੈ, ਹੁਣ ਫੜੇ ਜਾਣ ’ਤੇ ਜੁਰਮਾਨਾ ਜਾਂ ਹੋਰ ਕਾਰਵਾਈ ਵੀ ਹੋ ਸਕਦੀ ਹੈ।

Published on: ਮਾਰਚ 7, 2025 7:26 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।