ਚੰਡੀਗੜ੍ਹ, 7 ਮਾਰਚ, ਦੇਸ਼ ਕਲਿਕ ਬਿਊਰੋ :
ਜਲੰਧਰ ਦੇ ਤਾਰਪੁਰ ਚਰਚ ਦੇ ਪਾਦਰੀ ਬਜਿੰਦਰ ਸਿੰਘ (42) ‘ਤੇ ਇਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਫਿਰ ਤੋਂ ਗੰਭੀਰ ਦੋਸ਼ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪਾਦਰੀ ਬਜਿੰਦਰ ਸਿੰਘ ਜਾਂਚ ਤੋਂ ਬਚਣ ਲਈ ਨੇਪਾਲ ਭੱਜ ਗਿਆ ਹੈ।
ਮਾਮਲੇ ਵਿੱਚ ਬਣਾਈ ਗਈ ਐਸਆਈਟੀ ਦੀ ਮੁਖੀ ਐਸਡੀ ਰੁਪਿੰਦਰ ਕੌਰ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਧਿਰਾਂ ਨੂੰ ਵਿਸ਼ੇਸ਼ ਜਾਂਚ (ਐਸ.ਆਈ.ਟੀ.) ਸਾਹਮਣੇ ਪੇਸ਼ ਹੋਣਾ ਸੀ। ਪਰ ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਪਾਦਰੀ ਇੱਕ ਨਿੱਜੀ ਸਮਾਗਮ ਦੇ ਬਹਾਨੇ ਨੇਪਾਲ ਭੱਜ ਗਿਆ ਹੈ।
Published on: ਮਾਰਚ 7, 2025 1:11 ਬਾਃ ਦੁਃ