ਦਲਜੀਤ ਕੌਰ
ਲਹਿਰਾਗਾਗਾ, 8 ਮਾਰਚ, 2025: ਸੀਬਾ ਸਕੂਲ, ਲਹਿਰਾਗਾਗਾ ਵਿਖੇ ਅੱਜ 8 ਮਾਰਚ ਨੂੰ ਸੁਸਾਇਟੀ ਫਾਰ ਐਜੂਕੇਸ਼ਨ ਐਂਡ ਅਵੇਅਰਨੈਸ ਇਨ ਬੈਕਵਰਡ ਏਰੀਆ ਵੱਲੋਂ ਮਨਾਏ ਜਾ ਰਹੇ ਕੌਮਾਂਤਰੀ ਔਰਤ ਦਿਵਸ ਮੌਕੇ ਸਮਾਜ ਵਿੱਚ ਆਪਣੇ ਸਿਰਜਣਾਤਮਕ ਕੰਮਾਂ ਕਰਕੇ ਪਹਿਚਾਣ ਬਣਾਉਣ ਵਾਲੀਆਂ ਆਮ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਆਗੂ ਸੋਸ਼ਲ ਮੀਡੀਆ ਸਟਾਰ ਡਾਕਟਰ ਸੋਨੀਆ ਮਾਨ ਮੁੱਖ ਮਹਿਮਾਨ ਹੋਣਗੇ। ਇਹ ਜਾਣਕਾਰੀ ਦਿੰਦੇ ਪ੍ਰਬੰਧਕ ਮੈਡਮ ਅਮਨ ਢੀਂਡਸਾ ਨੇ ਦੱਸਿਆ ਕਿ ਸਾਡੇ ਆਲੇ ਦੁਆਲੇ ਹੀ ਬਹੁਤ ਵਾਰੀ ਅਜਿਹੀਆਂ ਵਿਸ਼ੇਸ਼ ਔਰਤਾਂ ਹੁੰਦੀਆਂ ਹਨ, ਜਿਹਨਾਂ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੰਦੇ ਹਾਂ, ਪਰ ਉਹਨਾਂ ਦੀ ਸਮਾਜ ਨੂੰ ਅਹਿਮ ਦੇਣ ਹੁੰਦੀ ਹੈ।
8 ਮਾਰਚ ਦੀ ਮਹੱਤਤਾ ਔਰਤਾਂ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਮਾਨਵ ਦੇ ਤੌਰ ’ਤੇ ਸਮਾਜਿਕ ਰੁਤਬੇ ਦੀ ਬਹਾਲੀ ਲਈ ਜੱਦੋ-ਜਹਿਦਾਂ ਦੇ ਰੂਪ ਵਿੱਚ ਦੇਖੀ ਜਾਂਦੀ ਹੈ। ਪੜ੍ਹਨ ਅਤੇ ਰੁਜ਼ਗਾਰ ਦੇ ਮੌਕਿਆਂ ਨੇ ਔਰਤਾਂ ਅੰਦਰ ਦਲੇਰੀ ਅਤੇ ਸਵੈ-ਵਿਸ਼ਵਾਸ ਭਰਿਆ ਹੈ। ਔਰਤਾਂ ਘਰ ਦੀ ਚਾਰ ਦੀਵਾਰੀ ਤੋਂ ਬਾਹਰਲੇ ਸੰਸਾਰ ਨਾਲ ਬਾਵਾਸਤਾ ਹੋ ਰਹੀਆਂ ਹਨ।
Published on: ਮਾਰਚ 8, 2025 5:54 ਪੂਃ ਦੁਃ