ਦੁਕਾਨਦਾਰ ਨੇ ਭਾਰਤ ਦੀ ਜਿੱਤ ਤੋਂ ਬਾਅਦ ਮੁਫਤ ਪੀਜ਼ਾ ਦੇਣ ਦਾ ਦਿੱਤਾ ਆਫਰ
ਚੰਡੀਗੜ੍ਹ, 9 ਮਾਰਚ, ਦੇਸ਼ ਕਲਿਕ ਬਿਊਰੋ :
ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ‘ਚ ਚੱਲ ਰਹੇ ਇਸ ਮੈਚ ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਦੇ ਕ੍ਰਿਕਟ ਪ੍ਰੇਮੀਆਂ ‘ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਚੰਡੀਗੜ੍ਹ ਅਤੇ ਮੁਹਾਲੀ ਵਿੱਚ ਬਾਜ਼ਾਰਾਂ ਦੇ ਬਾਹਰ ਖਾਲੀ ਥਾਵਾਂ ਜਾਂ ਪਾਰਕਾਂ ਵਿੱਚ ਵੱਡੀਆਂ ਸਕਰੀਨਾਂ ਲਗਾ ਕੇ ਮੈਚ ਦਾ ਆਨੰਦ ਲਿਆ ਜਾ ਰਿਹਾ ਹੈ।
ਜਲੰਧਰ ‘ਚ ਇਕ ਦੁਕਾਨਦਾਰ ਨੇ ਭਾਰਤ ਦੀ ਜਿੱਤ ਤੋਂ ਬਾਅਦ ਮੁਫਤ ਪੀਜ਼ਾ ਦੇਣ ਦਾ ਆਫਰ ਲਾਂਚ ਕੀਤਾ ਹੈ।
Published on: ਮਾਰਚ 9, 2025 6:13 ਬਾਃ ਦੁਃ