ਸ਼ਿਕਾਇਤ ਕਰਨ ‘ਤੇ ਕੈਰੀਅਰ ਬਰਬਾਦ ਕਰਨ ਦੀ ਦਿੱਤੀ ਧਮਕੀ
ਚੰਡੀਗੜ੍ਹ, 9 ਮਾਰਚ, ਦੇਸ਼ ਕਲਿਕ ਬਿਊਰੋ :
ਮਾਨਸਾ ਦੇ ਇੱਕ ਕਾਲਜ ਦੀਆਂ 15 ਵਿਦਿਆਰਥਣਾਂ ਨੂੰ ਗਿੱਧਾ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਇੱਕ ਅਧਿਆਪਕਾ ਨੇ ਸ਼ਰਾਬ ਪਿਲਾ ਦਿੱਤੀ। ਸਭ ਵਿਦਿਆਰਥਣਾਂ ਮੁਕਾਬਲੇ ਲਈ ਮਹਾਰਾਸ਼ਟਰ ਗਈਆਂ ਹੋਈਆਂ ਸਨ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਅਧਿਆਪਿਕਾ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਦਵਾਈ ਹੈ, ਜੋ ਪ੍ਰਦਰਸ਼ਨ ਨੂੰ ਹੋਰ ਵਧੀਆ ਬਣਾਏਗੀ।ਜਦੋਂ ਉਨ੍ਹਾਂ ਨੇ ਉਹ ਚੀਜ਼ ਪੀਤੀ ਤਾਂ ਉਨ੍ਹਾਂ ਨੂੰ ਚੱਕਰ ਆਉਣ ਲੱਗੇ। ਫਿਰ ਪਤਾ ਲੱਗਾ ਕਿ ਇਹ ਸ਼ਰਾਬ ਸੀ। ਜਦੋਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ ਅਤੇ ਪ੍ਰਿੰਸੀਪਲ ਕੋਲ ਸ਼ਿਕਾਇਤ ਕੀਤੀ, ਤਾਂ ਅਧਿਆਪਿਕਾ ਨੇ ਉਨ੍ਹਾਂ ਨੂੰ ਕੈਰੀਅਰ ਬਰਬਾਦ ਕਰਨ ਦੀ ਧਮਕੀ ਦਿੱਤੀ।ਹੁਣ ਵਿਦਿਆਰਥਣਾਂ ਨੇ ਦੁਬਾਰਾ ਇਸਦੀ ਸ਼ਿਕਾਇਤ ਕਾਲਜ ਦੇ ਪ੍ਰਿੰਸੀਪਲ ਕੋਲ ਕੀਤੀ ਹੈ। ਪੀੜਤ ਵਿਦਿਆਰਥਣਾਂ ਦੇ ਸਮਰਥਨ ਵਿੱਚ ਅਖਿਲ ਭਾਰਤੀ ਵਿਦਿਆਰਥੀ ਸੰਘ (AISA) ਵੀ ਆ ਗਿਆ ਹੈ। ਸੰਘ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਅਧਿਆਪਿਕਾ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Published on: ਮਾਰਚ 9, 2025 10:30 ਪੂਃ ਦੁਃ