ਲੁਧਿਆਣਾ, 9 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਸਵੇਰੇ 3 ਵਜੇ ਥਾਣਾ ਦੁਗਰੀ ਦੀ ਪੁਲਿਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ। ਬਦਮਾਸ਼ਾਂ ਦੇ ਗੋਲੀਆਂ ਲੱਗੀਆਂ ਹਨ। ਜ਼ਖ਼ਮੀ ਹਾਲਤ ਵਿੱਚ ਡਿੱਗੇ ਬਦਮਾਸ਼ਾਂ ਨੂੰ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਬਦਮਾਸ਼ਾਂ ਦੀ ਪੁਲਿਸ ਨੂੰ ਲੰਮੇ ਸਮੇਂ ਤੋਂ ਤਲਾਸ਼ ਸੀ।ਦੋਵੇਂ ਬਦਮਾਸ਼ਾਂ ਨੇ ਕੁਝ ਦਿਨ ਪਹਿਲਾਂ ਜੈਤੋ ਚੌਕ ਨੇੜੇ ਅਭਿਨਵ ਮੰਡ ਨਾਮਕ ਨੌਜਵਾਨ ‘ਤੇ ਫਾਇਰਿੰਗ ਕੀਤੀ ਸੀ। ਸ਼ਹੀਦ ਭਗਤ ਸਿੰਘ ਪੁਲਿਸ ਚੌਕੀ ਦੇ ਨੇੜੇ ਹੀ ਪੁਲਿਸ ਨੇ ਗੈਂਗਸਟਰਾ ਨੂੰ ਘੇਰ ਲਿਆ। ਬਦਮਾਸ਼ਾਂ ਨੇ ਪਹਿਲਾਂ ਪੁਲਿਸ ‘ਤੇ ਗੋਲੀਆਂ ਚਲਾਈਆਂ, ਜਿਸਦੇ ਜਵਾਬ ‘ਚ ਪੁਲਿਸ ਦੀ ਗੋਲੀਆਂ ਉਨ੍ਹਾਂ ਨੂੰ ਲੱਗੀਆਂ।ਬਦਮਾਸ਼ਾਂ ਦੀ ਪਹਿਚਾਣ ਸੁਮਿਤ ਅਤੇ ਮਨੀਸ਼ ਉਰਫ਼ ਟੋਨੀ ਵਜੋਂ ਹੋਈ ਹੈ। ਟੋਨੀ ‘ਤੇ ਪਹਿਲਾਂ ਹੀ ਲਗਭਗ 15 ਆਪਰਾਧਿਕ ਕੇਸ ਦਰਜ ਹਨ। ਟੋਨੀ ਦੀ ਦੋਵਾਂ ਲੱਤਾਂ ‘ਚ ਗੋਲੀਆਂ ਲੱਗੀਆਂ ਹਨ, ਜਦਕਿ ਸੁਮਿਤ ਦੀ ਇੱਕ ਲੱਤ ‘ਚ ਗੋਲੀ ਲੱਗੀ ਹੈ। ਦੋਵੇਂ ਬਦਮਾਸ਼ਾਂ ਕੋਲ 32 ਬੋਰ ਦੀ ਪਿਸਤੌਲ ਅਤੇ ਦੇਸੀ ਕੱਟਾ ਮਿਲਿਆ।ਦੋਵੇਂ ਬਦਮਾਸ਼ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਰਹਿਣ ਵਾਲੇ ਹਨ।ਇਸ ਮਾਮਲੇ ਬਾਰੇ ਹੁਣ ਤੱਕ ਕਿਸੇ ਵੀ ਸਿਨੀਅਰ ਪੁਲਿਸ ਅਧਿਕਾਰੀ ਵੱਲੋਂ ਕੋਈ ਬਿਆਨ ਨਹੀਂ ਆਇਆ। ਦੋਵੇਂ ਗੈਂਗਸਟਰਾਂ ‘ਤੇ ਪਹਿਲਾਂ ਵੀ ਕਈ ਗੰਭੀਰ ਆਪਰਾਧਿਕ ਕੇਸ ਦਰਜ ਹਨ। ਪੁਲਿਸ ਜਲਦੀ ਹੀ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕਰੇਗੀ।
Published on: ਮਾਰਚ 9, 2025 12:27 ਬਾਃ ਦੁਃ