ਲੁਧਿਆਣਾ, 9 ਮਾਰਚ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਸ਼ਨੀਵਾਰ ਸ਼ਾਮ ਨੂੰ ਦੋ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਲੋਕ ਮਲਬੇ ਵਿੱਚ ਫਸੇ ਹੋਏ ਸਨ। NDRF ਦੀ ਟੀਮ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਓਪਰੇਸ਼ਨ ਚਲਾ ਰਹੀ ਸੀ।
ਹਾਦਸਾ ਸ਼ਾਮ 6 ਵਜੇ ਫੋਕਲ ਪੁਆਇੰਟ ਦੇ ਫੇਜ਼-8 ਵਿੱਚ ਸਥਿਤ ਕੋਹਲੀ ਡਾਇੰਗ ਇੰਡਸਟਰੀ ਵਿੱਚ ਵਾਪਰਿਆ। 25 ਸਾਲ ਪੁਰਾਣੀ ਇਮਾਰਤ ਵਿੱਚ ਪਿਲਰ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਇਮਾਰਤ ਢਹਿ ਗਈ। ਜਿਸ ਸਮੇਂ ਹਾਦਸਾ ਹੋਇਆ, ਉਦੋਂ ਇੰਡਸਟਰੀ ਵਿੱਚ 15 ਤੋਂ 20 ਲੋਕ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 9 ਲੋਕ ਮਲਬੇ ਹੇਠਾਂ ਦੱਬ ਗਏ।
ਜ਼ਖਮੀਆਂ ਨੂੰ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਜ਼ਖਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ।
Published on: ਮਾਰਚ 9, 2025 6:59 ਪੂਃ ਦੁਃ