ਚੰਡੀਗੜ੍ਹ: 10 ਮਾਰਚ, ਦੇਸ਼ ਕਲਿੱਕ ਬਿਓਰੋ
ਅਕਾਲੀ ਦਲ ਦੇ ਬਾਗੀ ਧੜੇ ਨੇ ਮੰਗ ਕੀਤੀ ਹੈ ਕਿ ਪੰਥਕ ਸਫਾਂ ਵਿੱਚ ਪਏ ਦੋਫਾੜ ਨੂੰ ਤੇ ਅਕਾਲ ਤਖਤ ਦੇ ਹਟਾਏ ਗਏ ਜਥੇਦਾਰ ਬਾਰੇ ਵਿਚਾਰ ਕਰਨ ਲਈ ਅਕਾਲ ਤਖਤ ਉੱਤੇ ਸਰਬੱਤ ਖਾਲਸਾ ਬੁਲਾਇਆ ਜਾਵੇ। ਵਿਰੋਧੀ ਧੜੇ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਕੌਮ ਨਵੇਂ ਥਾਪੇ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰੇਗੀ। ਇਸੇ ਦੌਰਾਨ ਬਾਗੀ ਧੜੇ ਦੇ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰਾਂ ਨੂੰ ਲਾਹੁਣਾ ਕਿਸੇ ਨੂੰ ਵੀ ਪ੍ਰਵਾਨ ਨਹੀਂ।
ਉੱਧਰ ਨਿਹੰਗ ਜਥੇਬੰਦੀਆਂ ਨੇ ਕਿਹਾ ਹੈ ਕਿ ਜਥੇਦਾਰ ਦੀ ਦਸਤਾਰਬੰਦੀ ਮਰਿਆਦਾ ਦੀ ਘੋਰ ਉਲੰਘਣਾ ਹੈ। ਦੂਜੇ ਪਾਸੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਸਿੰਘ ਸਾਹਿਬ ਦੀ ਦਸਤਾਰਬੰਦੀ ਅੰਮ੍ਰਿਤ ਵੇਲੇ ਕਰਨ ਦਾ ਫੈਸਲਾ ਸਿੱਖਾਂ ਵਿੱਚ ਖੂਨ ਖਰਾਬਾ ਟਾਲਣ ਲਈ ਕੀਤਾ ਹੈ। ਉਨ੍ਹਾ ਕਿਹਾ ਕਿ ਅਕਾਲੀ ਦਲ ਲੱਖਾਂ ਕੁਰਬਾਨੀਆਂ ਤੋਂ ਬਾਅਦ ਹੋਂਦ ‘ਚ ਆਇਆ ਹੈ।
Published on: ਮਾਰਚ 10, 2025 3:03 ਬਾਃ ਦੁਃ