ਹੈਦਰਾਬਾਦ, 10 ਮਾਰਚ, ਦੇਸ਼ ਕਲਿਕ ਬਿਊਰੋ :
ਤੇਲੰਗਾਨਾ ਦੇ ਸ੍ਰੀਸੈਲਮ ਲੈਫਟ ਬੈਂਕ ਕੈਨਾਲ (ਐਸਐਲਬੀਸੀ) ਸੁਰੰਗ ਤੋਂ ਸੋਲਵੇਂ ਦਿਨ ਇੱਕ ਲਾਸ਼ ਬਰਾਮਦ ਕੀਤੀ ਗਈ। ਲਾਸ਼ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪੰਜਾਬ ਵਜੋਂ ਹੋਈ ਹੈ। ਗੁਰਪ੍ਰੀਤ ਦੀ ਮੌਤ ‘ਤੇ ਤੇਲੰਗਾਨਾ ਦੇ ਸੀਐਮ ਰੇਵੰਤ ਰੈਡੀ ਨੇ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ 10 ਫੁੱਟ ਹੇਠਾਂ ਚਿੱਕੜ ਵਿੱਚ ਮਸ਼ੀਨ ਵਿੱਚ ਫਸੀ ਹੋਈ ਸੀ। ਸਿਰਫ਼ ਉਸਦੇ ਹੱਥ ਹੀ ਦਿਖਾਈ ਦੇ ਰਹੇ ਸਨ। ਮਸ਼ੀਨ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਨਾਗਰਕੁਰਨੂਲ ਦੇ ਸਰਕਾਰੀ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਹੋਰ 7 ਮਜ਼ਦੂਰਾਂ ਦੀ ਭਾਲ ਜਾਰੀ ਹੈ।
Published on: ਮਾਰਚ 10, 2025 8:46 ਪੂਃ ਦੁਃ