ਸੈਕਟਰ 70 ਦੇ ਸੁਪਰ ਫਲੈਟਾਂ ‘ਚ ਪੰਜ ਘੰਟੇ ਚੱਲਿਆ ਕੌਮਾਂਤਰੀ ਮਹਿਲਾ ਦਿਵਸ ਸਮਾਗਮ
ਮੋਹਾਲੀ: 10 ਮਾਰਚ, ਦੇਸ਼ ਕਲਿੱਕ ਬਿਓਰੋ
ਬੀਤੇ ਦਿਨੀ ਕੌਮਾਤਰੀ ਔਰਤ ਦਿਵਸ ‘ਤੇ ਐਮ ਆਈ ਜੀ ਸੁਪਰ ਸੈਕਟਰ 70 ਦੀਆਂ ਔਰਤਾਂ ਨੇ ਵੱਡਾ ਸਮਾਗਮ ਕਰਵਾਇਆ ਜਿਸ ਵਿਚ ਵੱਖ ਵੱਖ ਔਰਤਾਂ ਨੇ ਗੀਤ, ਕਵਿਤਾਵਾਂ, ਡਾਂਨਸ ਤੇ ਕੋਰੀਓਗਰਾਫੀ ਦੀਆਂ ਆਈਟਮਾਂ ਪੇਸ਼ ਕੀਤੀਆਂ।
ਸੈਕਟਰ 70 ਦੇ ਸਪੈਸ਼ਲ ਪਾਰਕ ਨੁੰਬਰ 32 ਵਿੱਚ ਬੋਲਦਿਆਂ ਜ਼ਿਲ੍ਹਾ ਪਲੈਨਿੰਗ ਬੋਰਡ ਦੀ ਚੇਅਰਮੈਨ ਸ੍ਰੀਮਤੀ ਪ੍ਰਭਜੋਤ ਕੌਰ ਨੇ ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ੳਨ੍ਹਾਂ ਕਿਹਾ ਕਿ ਔਰਤ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਅਣਥੱਕ ਕੰਮ ਕਰਦੀ ਹੈ ਪਰ ਉਸ ਦੇ ਕੰਮ ਨੂੰ ਮਾਨਤਾ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਔਰਤ ਮਾਂ, ਪਤਨੀ ਤੇ ਭੈਣ ਦੀ ਹੈਸੀਅਤ ਵਿੱਚ ਪਰਿਵਾਰ ਨੂੰ ਪਾਲਣ ਤੇ ਮਰਦਾਂ ਦੇ ਬਰਾਬਰ ਕੰਮ ਕਰਦੀ ਹੈ ਪਰ ਉਸਦੇ ਕੀਤੇ ਕੰਮਾਂ ਦੀ ਨਾ ਤਾਂ ਪ੍ਰਸੰਸਾ ਹੁੰਦੀ ਹੈ ਤੇ ਨਾ ਹੀ ਕੋਈ ਪੇਮੈਂਟ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਲਾ ਕੇ ਉਨ੍ਹਾਂ ਦੀ ਯੋਗਤਾ ਦਾ ਫਾਇਦਾ ਲੈ ਰਹੀ ਹੈ ਜਿਸ ਨਾਲ ਸਮਾਜ ਨੂੰ ਵੀ ਫਾਇਦਾ ਪਹੁੰਚ ਰਿਹਾ ਹੈ। ਉਨ੍ਹਾਂ ਵੱਖ ਵੱਖ ਖੇਤਰਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਦਾ ਸਨਮਾਨ ਵੀ ਕੀਤਾ।
ਇਸ ਮੌਕੇ ਸੈਕਟਰ 70 ਦੇ ਕੌਂਸਲਰ ਸਿੰਘ ਸੁਖਦੇਵ ਪਟਵਾਰੀ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਔਰਤ ਹਰ ਖੇਤਰ ਵਿੱਚ ਨਾਮਣਾ ਖੱਟ ਰਹੀ ਹੈ ਪਰ ਉਸ ਨੂੰ ਉਸਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਤੇ ਨਾ ਹੀ ਯੋਗਤਾ ਅਨੁਸਾਰ ਸਰਕਾਰੀ ਤੇ ਸਿਆਸੀ ਖੇਤਰ ਵਿੱਚ ਪ੍ਰਤੀਨਿਧਤਾ ਮਿਲਦੀ ਹੈ।
ਲੈਕਚਰਾਰ ਵਰਿੰਦਰਪਾਲ ਕੌਰ ਨੇ ਕੌਮਾਂਤਰੀ ਔਰਤ ਦਿਹਾੜੇ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ 1909 ਵਿੱਚ ਵੀਹ ਹਜ਼ਾਰ ਔਰਤਾਂ ਨੇ ਆਪਣੇ ਹੱਕਾਂ ਬਾਰੇ ਅਮਰੀਕਾ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ ਤੇ ਫਿਰ ਜਰਮਨ ਦੀ ਆਗੂ ਔਰਤ ਕਲਾਕਾਰਾ ਜੈਕਟਨ ਨੇ ਔਰਤਾਂ ਦਾ ਕੌਮਾਂਤਰੀ ਪੱਧਰ ‘ਤੇ ਦਿਨ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਸੈਕਟਰ 70 ਦੀਆਂ ਔਰਤਾਂ ਨੇ ਅੱਜ ਭਾਰੀ ਗਿਣਤੀ ਵਿੱਚ ਸ਼ਾਮਲ ਹੋ ਕੇ ਦਿਖਾ ਦਿੱਤਾ ਹੈ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ।
ਇਸ ਮੌਕੇ ਸ਼ੋਭਾ ਗੌਰੀਆ ਨੇ ਗੀਤ, ਗੁਰਪ੍ਰੀਤ ਭੁੱਲਰ ਤੇ ਨਰਿੰਦਰ ਕੌਰ ਨੇ ਕਵਿਤਾ, ਨੀਲਮ ਚੋਪੜਾ ਨੇ ਕੋਰੀਓਗਰਾਫੀ, ਸ਼ਿੰਮੀ ਤੇ ਹਰਨੂਰ ਨੇ ਡਾਨਸ, , ਵੰਸ਼ਿਕਾ ਤੇ ਪੂਨਮ ਮਾਂ-ਧੀ ਦਾ ਡਾਨਸ ਤੇ ਵੰਸ਼ਿਕਾ ਤੇ ਕੀਰਤੀ ਵੱਲੋਂ ਡਾਨਸ ਪੇਸ਼ ਕੀਤਾ। ਇਸ ਮੌਕੇ ਔਰਤਾਂ ਨੇ ਤੰਬੋਲਾ ਖੇਡ ਕੇ ਵੀ ਖੂਬ ਆਨੰਦ ਮਾਣਿਆਂ ਜਿਸ ਨੂੰ ਕੈਰਟ ਲਾਈਨ ਵੱਲੋਂ ਸਪਾਂਸਰ ਕੀਤਾ ਗਿਆ।
ਇਸ ਮੌਕੇ 60 ਸਾਲ ਤੋਂ ਉੱਪਰ ਤੇ 60 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਚੋਂ ਦੋ ਔਰਤਾਂ ਨੂੰ ਪਰਫੈਕਟ ਡਰੈਸ ਬਿਊਟੀ ਕੂਈਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਓਲਡੀਜ਼ ਗੋਲਡੀਜ਼ ਸਨਮਾਨ ਨਾਲ ਸਭ ਤੋਂ ਸੀਨੀਅਰ ਤੇ ਨਰਸਿੰਗ ਬਰਗੇਡੀਅਰ ਦੀ ਪੋਸਟ ਤੋਂ ਰਿਟਾਇਰ ਹੋਈ ਮਿਸ ਰੰਧਾਵਾ ਨੂੰ ਵੀ ਨੂੰ ਵੀ ਸਨਮਾਨਿਤ ਕੀਤਾ। ਅੰਤ ਵਿੱਚ ਸਿਮਰਨ ਮਾਟਾ ਨੇ ਬੋਲੀਆਂ ਪਾ ਕੇ ਗਿੱਧੇ ਨੂੰ ਚਾਰ ਚੰਨ ਲਾਏ ਤੇ ਆਖਰ ਵਿੱਚ ਸਾਰੀਆਂ ਔਰਤਾਂ ਨੇ ਡੀ ਜ਼ੇ ਤੇ ਖੂਬ ਡਾਂਨਸ ਕਰਕੇ ਆਨੰਦ ਮਾਣਿਆਂ। ਪ੍ਰੋਗਰਾਮ ਸ਼ਾਮ ਤੱਕ ਪੰਜ ਘੰਟੇ ਤਕ ਚੱਲਦਾ ਰਿਹਾ।
ਇਸ ਮੌਕੇ ਸਟੇਜ ਸਕੱਤਰ ਦਾ ਕੰਮ ਸਟੇਟ ਅਵਾਰਡੀ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਭੁੱਲਰ ਨੇ ਬਹੁਤ ਹੀ ਬਾ-ਕਮਾਲ ਢੰਗ ਨਾਲ ਨਿਭਾਇਆ। ਉਨ੍ਹਾਂ ਨੇ ਹਰ ਖਾਲੀ ਥਾਂ ਨੂੰ ਢੁਕਵੇਂ ਸ਼ੇਅਰਾਂ, ਪ੍ਰਸ਼ਨਾਂ ਤੇ ਇਨਾਮਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ।
ਇਸ ਪ੍ਰੋਗਰਾਮ ਵਿੱਚ ਨਵਜੋਤ ਕੌਰ, ਨੀਲਮ ਧੂਰੀਆ ਅਤੇ ਸੋਭਾ ਠਾਕੁਰ, ਕਿਰਨ ਟੰਡਨ, ਨਿਰੂਪਮਾ ਗੁਪਤਾ, ਵੀਨਾ ਕੰਬੋਜ, ਨੀਲਮ ਕੱਕੜ, ਕਮਲਜੀਤ ਉਬਰਾਏ, ਪਰਮਜੀਤ ਕੌਰ, ਰੇਨੂ, ਗੀਤਾ ਸਚਦੇਵਾ, ਸੁਖਵਿੰਦਰ ਭੁੱਲਰ, ਕੁਲਦੀਪ ਕੌਰ, ਕਮਲਜੀਤ ਮੰਡੇਰ, ਸੁਰਿੰਦਰ ਕੌਰ, ਮਿਸਜ ਘੁੰਮਣ ਅਤੇ ਪੁਸ਼ਪਾ ਅਦਿ ਹਾਜ਼ਰ ਸਨ।
ਐਮ ਆਈ ਜੀ ਸੁਪਰ ਐਸ਼ੋਸ਼ੀਏਸ਼ਨ ਵੱਲੋਂ ਪ੍ਰਧਾਨ ਆਰ ਪੀ ਕੰਬੋਜ, ਜਨਰਲ ਸਕੱਤਰ ਆਰ ਕੇ ਗੁਪਤਾ, ਰਜਿੰਦਰ ਧੁਰੀਆ ਅਤੇ ਬਲਵਿੰਦਰ ਬੱਲੀ ਹਾਜ਼ਰ ਸਨ।
Published on: ਮਾਰਚ 10, 2025 12:17 ਬਾਃ ਦੁਃ