10 ਮਾਰਚ 1922 ‘ਚ ਮਹਾਤਮਾ ਗਾਂਧੀ ਨੂੰ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ
ਚੰਡੀਗੜ੍ਹ, 10 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 10 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਦੇ ਹਾਂ 10 ਮਾਰਚ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2010 ਵਿੱਚ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਗਿਆ ਸੀ।
- 2007 ‘ਚ 10 ਮਾਰਚ ਨੂੰ ਵਿਸ਼ਵਨਾਥਨ ਆਨੰਦ ਯੂਕਰੇਨ ਦੇ ਵਸੀਲੀ ਇਵਾਨਚੁਕ ਨੂੰ ਹਰਾ ਕੇ ਸ਼ਤਰੰਜ ‘ਚ ਪਹਿਲੇ ਸਥਾਨ ‘ਤੇ ਪਹੁੰਚੇ ਸਨ।
- ਅੱਜ ਦੇ ਦਿਨ 2003 ਵਿੱਚ ਉੱਤਰੀ ਕੋਰੀਆ ਨੇ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ।
- 1985 ਵਿਚ 10 ਮਾਰਚ ਨੂੰ ਭਾਰਤ ਨੇ ਬੈਂਟਨ ਐਂਡ ਹੇਜੇਸ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ।
- ਅੱਜ ਦੇ ਦਿਨ 1945 ਵਿਚ ਜਾਪਾਨ ਨੇ ਵੀਅਤਨਾਮ ਨੂੰ ਆਜ਼ਾਦ ਦੇਸ਼ ਘੋਸ਼ਿਤ ਕੀਤਾ ਸੀ।
- ਚੀਨ ਨੇ 10 ਮਾਰਚ 1922 ਨੂੰ ਪ੍ਰਮਾਣੂ ਅਪ੍ਰਸਾਰ ਸੰਧੀ ‘ਤੇ ਦਸਤਖਤ ਕੀਤੇ ਸਨ।
- 10 ਮਾਰਚ 1922 ‘ਚ ਮਹਾਤਮਾ ਗਾਂਧੀ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
- 10 ਮਾਰਚ 1876 ਨੂੰ ਅਮਰੀਕੀ ਖੋਜੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਟੈਲੀਫੋਨ ਦੀ ਕਾਢ ਕੱਢੀ ਅਤੇ ਇਸ ਦਿਨ ਗ੍ਰਾਹਮ ਬੈੱਲ ਅਤੇ ਉਸ ਦੇ ਸਹਿਯੋਗੀ ਵਾਟਸਨ ਵਿਚਕਾਰ ਪਹਿਲੀ ਸਫਲ ਟੈਲੀਫੋਨ ਗੱਲਬਾਤ ਹੋਈ ਸੀ।
- ਅੱਜ ਦੇ ਦਿਨ 1862 ਵਿਚ, ਗ੍ਰੇਟ ਬ੍ਰਿਟੇਨ ਅਤੇ ਫਰਾਂਸ ਨੇ ਜ਼ਾਂਜ਼ੀਬਾਰ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਸੀ।
- ਪਹਿਲਾ ਸਿੱਕਾ 10 ਮਾਰਚ 1847 ਨੂੰ ਹਵਾਈ ਵਿਚ ਢਾਲਿਆ ਗਿਆ ਸੀ।
- ਅੱਜ ਦੇ ਦਿਨ 1945 ਵਿੱਚ ਮਸ਼ਹੂਰ ਕਾਂਗਰਸੀ ਨੇਤਾ ਮਾਧਵਰਾਓ ਸਿੰਧੀਆ ਦਾ ਜਨਮ ਹੋਇਆ ਸੀ।
- ਭਾਰਤ ਦੇ ਪ੍ਰਸਿੱਧ ਸਮਾਜ ਸੁਧਾਰਕ ਲਲਨ ਪ੍ਰਸਾਦ ਵਿਆਸ ਦਾ ਜਨਮ 10 ਮਾਰਚ 1934 ਨੂੰ ਹੋਇਆ ਸੀ।
- ਅੱਜ ਦੇ ਦਿਨ 1932 ਵਿੱਚ ਪੁਲਾੜ ਵਿਗਿਆਨੀ ਅਤੇ ਇਸਰੋ ਦੇ ਸਾਬਕਾ ਚੇਅਰਮੈਨ ਉਡੁਪੀ ਰਾਮਚੰਦਰ ਰਾਓ ਦਾ ਜਨਮ ਹੋਇਆ ਸੀ।
- ਅੱਜ ਦੇ ਦਿਨ 1897 ਵਿੱਚ ਇਸਤਰੀ ਸਿੱਖਿਆ ਦੀ ਮੋਢੀ, ਸਮਾਜ ਸੇਵਿਕਾ ਅਤੇ ਪ੍ਰਸਿੱਧ ਕਵਿਤਰੀ ਸਾਵਿਤਰੀ ਬਾਈ ਫੂਲੇ ਦਾ ਦਿਹਾਂਤ ਹੋਇਆ ਸੀ।
Published on: ਮਾਰਚ 10, 2025 7:52 ਪੂਃ ਦੁਃ