ਮੁਹਾਲੀ ‘ਚ IPL 5 ਅਪਰੈਲ ਨੂੰ, ਟਿਕਟਾਂ ਦੀ ਬੁਕਿੰਗ ਸ਼ੁਰੂ

ਖੇਡਾਂ ਪੰਜਾਬ


ਮੋਹਾਲੀ, 10 ਮਾਰਚ, ਦੇਸ਼ ਕਲਿਕ ਬਿਊਰੋ :
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 18ਵੇਂ ਸੀਜ਼ਨ ਵਿੱਚ, ਪੰਜਾਬ ਕਿੰਗਜ਼ ਫ੍ਰੈਂਚਾਈਜ਼ੀ ਆਪਣੇ ਹੋਮ ਗ੍ਰਾਊਂਡ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਮੋਹਾਲੀ ਵਿੱਚ ਹੋਣ ਵਾਲੇ ਮੈਚਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਐਤਵਾਰ ਦੁਪਹਿਰ 1 ਵਜੇ ਤੋਂ ਸ਼ੁਰੂ ਹੋ ਗਈ ਹੈ। ਪ੍ਰਸ਼ੰਸਕ 5 ਅਪਰੈਲ ਨੂੰ ਹੋਣ ਵਾਲੇ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਦੇ ਮੈਚ ਦੀ ਟਿਕਟ ਬੁਕ ਕਰ ਸਕਦੇ ਹਨ।
ਇਸ ਵਾਰ ਦਰਸ਼ਕਾਂ ਨੂੰ ਪਹਿਲੀ ਵਾਰ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਇਸ ਮੈਦਾਨ ‘ਚ ਖੇਡਦੇ ਦੇਖਣ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ, ਚੇਨਈ ਸੁਪਰ ਕਿੰਗਜ਼ ਦੇ ਜ਼ਿਆਦਾਤਰ ਮੈਚ ਧਰਮਸ਼ਾਲਾ ‘ਚ ਹੁੰਦੇ ਸਨ, ਪਰ ਇਸ ਵਾਰ ਧੋਨੀ ਅਤੇ ਕੋਹਲੀ ਦੋਵੇਂ ਮੁੱਲਾਂਪੁਰ ਸਟੇਡੀਅਮ ਵਿੱਚ ਪਹਿਲੀ ਵਾਰ ਖੇਡਦੇ ਨਜ਼ਰ ਆਉਣਗੇ।
ਪੰਜਾਬ ਕਿੰਗਜ਼ ਨੇ ਦੱਸਿਆ ਕਿ ਟਿਕਟਾਂ ਡਿਸਟ੍ਰਿਕਟ ਐਪ, ਪੰਜਾਬ ਕਿੰਗਜ਼ ਦੀ ਅਧਿਕਾਰਿਕ ਵੈਬਸਾਈਟ ਅਤੇ ਐਪ ਰਾਹੀਂ ਖਰੀਦੀਆਂ ਜਾ ਸਕਦੀਆਂ ਹਨ। ਜਨਰਲ ਅੱਪਰ ਟੀਅਰ ਅਤੇ ਜਨਰਲ ਟੈਰਸ ਸਟੈਂਡ ਦੀਆਂ ਟਿਕਟਾਂ 1250 ਅਤੇ 1750 ਰੁਪਏ ਤੋਂ ਸ਼ੁਰੂ ਹੋਣਗੀਆਂ। ਹਾਸਪਿਟੈਲਿਟੀ ਲਾਊਂਜ+ ਦੀ ਘੱਟੋ-ਘੱਟ ਕੀਮਤ 6500 ਰੁਪਏ ਰੱਖੀ ਗਈ ਹੈ। ਸਟੇਡੀਅਮ ਵਿੱਚ 50 ਕਾਰਪੋਰੇਟ ਬਾਕਸ, 3 ਹਾਸਪਿਟੈਲਿਟੀ ਲਾਊਂਜ, ਅਤੇ 20 ਜਨਰਲ ਸਟੈਂਡ ਬਣਾਏ ਗਏ ਹਨ।

Published on: ਮਾਰਚ 10, 2025 8:00 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।