ਬਰਨਾਲਾ, 11 ਮਾਰਚ, ਦੇਸ਼ ਕਲਿਕ ਬਿਊਰੋ :
ਭਦੌੜ (ਬਰਨਾਲਾ) ਵਿੱਚ ਵਿਆਹ ਸਮਾਗਮ ਦੌਰਾਨ ਹਵਾਈ ਫਾਇਰਿੰਗ ਕਰਨ ਵਾਲੇ ਨੌਜਵਾਨ ਖ਼ਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਵਾਇਰਲ ਵੀਡੀਓ ਵਿੱਚ ਨੌਜਵਾਨ ਦੀਪਵਰਿੰਦਰ ਸਿੰਘ ਨੂੰ ਡਾਂਸ ਕਰਦੇ ਹੋਏ ਰਿਵਾਲਵਰ ਨਾਲ ਫਾਇਰਿੰਗ ਕਰਦੇ ਹੋਇਆ ਦੇਖਿਆ ਗਿਆ। ਭਦੌੜ ਥਾਣਾ ਮੁਖੀ ਵਿਜੇ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਠੇ ਖਿਓਂ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਮੁਲਜ਼ਮ ਖਿਲਾਫ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕੋਲ ਹਥਿਆਰ ਦਾ ਲਾਈਸੈਂਸ ਸੀ, ਪਰ ਜਨਤਕ ਥਾਂ ’ਤੇ ਫਾਇਰਿੰਗ ਕਰਕੇ ਲੋਕਾਂ ਦੀ ਜਾਨ ਨੂੰ ਖਤਰੇ ’ਚ ਪਾਉਣ ਦੇ ਕਾਰਨ ਪੁਲਿਸ ਨੇ ਉਸਦਾ ਲਾਈਸੈਂਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ।
Published on: ਮਾਰਚ 11, 2025 5:25 ਬਾਃ ਦੁਃ