ਪੇਸ਼ਾਵਰ: 11 ਮਾਰਚ, ਦੇਸ਼ ਕਲਿੱਕ ਬਿਓਰੋ
Jaffar Express Train Highjack: ਬਲੋਚ ਲਿਬਰੇਸ਼ਨ ਆਰਮੀ ਅੱਜ ਪਾਕਿਸਤਾਨ ਵਿੱਚ ਇੱਕ ਯਾਤਰੀ ਰੇਲ ਗੱਡੀ ਨੂੰ ਹਾਈਜੈਕ ਕਰ ਲਿਆ। ਬੀਐਲਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਲਾਂ ਨੇ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਅਤੇ 120 ਯਾਤਰੀਆਂ ਨੂੰ ਬੰਧਕ ਬਣਾ ਲਿਆ। ਟਰੇਨ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਸੀ।
ਬੀਐਲਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੇ ਲੜਾਕਿਆਂ ਨੇ ਮਸ਼ਕਫ਼, ਧਦਰ, ਬੋਲਾਨ ਵਿੱਚ ਇੱਕ “ਬਹੁਤ ਸਾਵਧਾਨੀ ਨਾਲ ਯੋਜਨਾਬੱਧ ਕਾਰਵਾਈ” ਕੀਤੀ। ਉਨ੍ਹਾ ਦਾਅਵਾ ਕੀਤਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਰੇਲਵੇ ਟਰੈਕ ਨੂੰ ਉਡਾ ਦਿੱਤਾ ਹੈ, ਜਿਸ ਨਾਲ ਜਾਫਰ ਐਕਸਪ੍ਰੈਸ ਨੂੰ ਰੁਕਣਾ ਪਿਆ ਹੈ। ਲੜਾਕਿਆਂ ਨੇ ਤੇਜ਼ੀ ਨਾਲ ਰੇਲਗੱਡੀ ਦਾ ਕੰਟਰੋਲ ਆਪਣੇ ਕਬਜ਼ੇ ਵਿੱਚ ਲੈ ਲਿਆ, ਸਾਰੇ ਯਾਤਰੀਆਂ ਨੂੰ ਬੰਧਕ ਬਣਾ ਲਿਆ।”ਜਾਨੀ ਨੁਕਸਾਨ ਦੀ ਪੁਸ਼ਟੀ ਕਰਦੇ ਹੋਏ, ਬੀਐਲਏ ਨੇ ਕਿਹਾ, “ਹੁਣ ਤੱਕ, ਛੇ ਫੌਜੀ ਕਰਮਚਾਰੀ ਮਾਰੇ ਗਏ ਹਨ, ਅਤੇ ਸੈਂਕੜੇ ਯਾਤਰੀ ਬੀਐਲਏ ਦੀ ਹਿਰਾਸਤ ਵਿੱਚ ਹਨ।”
ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜੀਯੰਦ ਬਲੋਚ ਨੇ ਦੁਹਰਾਇਆ ਕਿ ਸਮੂਹ “ਇਸ ਕਾਰਵਾਈ ਦੀ ਪੂਰੀ ਜ਼ਿੰਮੇਵਾਰੀ” ਲੈਂਦਾ ਹੈ।ਇਸ ਤੋਂ ਬਾਅਦ ਇਲਾਕੇ ਵਿੱਚ ਐਮਰਜੈਂਸੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਰੇਲਗੱਡੀ ਵਿੱਚ 9 ਡੱਬੇ ਸਨ, ਜਿਸ ਵਿੱਚ 500 ਯਾਤਰੀ ਸਵਾਰ ਸਨ। ਹਥਿਆਰਬੰਦ ਲੋਕਾਂ ਨੇ ਇਸ ਨੂੰ ਸੁਰੰਗ ਨੰਬਰ 8 ਵਿੱਚ ਰੋਕ ਲਿਆ। ਸਰਕਾਰ ਯਾਤਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Published on: ਮਾਰਚ 11, 2025 4:47 ਬਾਃ ਦੁਃ