11 ਮਾਰਚ 2001 ਨੂੰ ਪੁਲੇਲਾ ਗੋਪੀਚੰਦ ਬੈਡਮਿੰਟਨ ‘ਚ ਵਿਸ਼ਵ ਚੈਂਪੀਅਨ ਬਣਿਆ ਸੀ
ਚੰਡੀਗੜ੍ਹ, 11 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 11 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 11 ਮਾਰਚ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਨ ਐਂਡੇਵਰ ਨੇ ਪੁਲਾੜ ਸਟੇਸ਼ਨ ਵੱਲ ਉਡਾਣ ਭਰੀ ਸੀ।
- 11 ਮਾਰਚ 2007 ਨੂੰ ਸੁਨੀਤਾ ਨੇ ਕੋਲਕਾਤਾ ਤੋਂ ਵਾਹਗਾ ਤੱਕ 2,012 ਕਿਲੋਮੀਟਰ ਦਾ ਸਫ਼ਰ ਬੈਕ ਗੇਅਰ ‘ਚ ਗੱਡੀ ਚਲਾ ਕੇ ਪੂਰਾ ਕੀਤਾ ਸੀ।
- ਅੱਜ ਦੇ ਦਿਨ 2006 ਵਿੱਚ, ਯੂਨਾਨ ਦੀ ਸੰਸਦ ਨੇ ਸਸਕਾਰ ਦੀ ਆਗਿਆ ਦੇਣ ਵਾਲਾ ਕਾਨੂੰਨ ਬਹੁਮਤ ਨਾਲ ਪਾਸ ਕੀਤਾ ਸੀ।
- 11 ਮਾਰਚ 2001 ਨੂੰ ਪੁਲੇਲਾ ਗੋਪੀਚੰਦ ਬੈਡਮਿੰਟਨ ‘ਚ ਵਿਸ਼ਵ ਚੈਂਪੀਅਨ ਬਣਿਆ ਸੀ।
- ਅੱਜ ਦੇ ਦਿਨ 1999 ਵਿੱਚ, ਇਨਫੋਸਿਸ ਕੰਪਨੀ ਨੈਸਡੈਕ ਅੰਤਰਰਾਸ਼ਟਰੀ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ ਸੀ।
- ਚਿਲੀ ਦਾ ਸੰਵਿਧਾਨ 11 ਮਾਰਚ, 1981 ਨੂੰ ਲਾਗੂ ਹੋਇਆ ਸੀ।
- ਅੱਜ ਦੇ ਦਿਨ 1935 ਵਿੱਚ ਬੈਂਕ ਕੈਨੇਡਾ ਦੀ ਸਥਾਪਨਾ ਹੋਈ ਸੀ।
- 11 ਮਾਰਚ 1918 ਨੂੰ ਮਾਸਕੋ ਰੂਸ ਦੀ ਰਾਜਧਾਨੀ ਬਣਿਆ ਸੀ।
- ਅੱਜ ਦੇ ਦਿਨ 1917 ਵਿਚ ਬਗਦਾਦ ‘ਤੇ ਬ੍ਰਿਟਿਸ਼ ਫੌਜਾਂ ਨੇ ਕਬਜ਼ਾ ਕਰ ਲਿਆ ਸੀ।
- 1881 ਵਿਚ 11 ਮਾਰਚ ਨੂੰ ਕੋਲਕਾਤਾ ਦੇ ਟਾਊਨ ਹਾਲ ਵਿਚ ਰਾਮਨਾਥ ਟੈਗੋਰ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ।
- ਅੱਜ ਦੇ ਦਿਨ 1927 ਵਿੱਚ ਰੈਮਨ ਮੈਗਸੇਸੇ ਐਵਾਰਡ ਜੇਤੂ ਭਾਰਤੀ ਮਹਿਲਾ ਡਾਕਟਰ ਵੀ. ਸ਼ਾਂਤਾ ਦਾ ਜਨਮ ਹੋਇਆ ਸੀ।
- ਹੈਦਰਾਬਾਦ ਰਿਆਸਤ ਦੇ ਖਿਲਾਫ ਲੜਨ ਵਾਲੇ ਮਦਨ ਸਿੰਘ ਮਤਵਾਲੇ ਦਾ ਜਨਮ 11 ਮਾਰਚ 1925 ਨੂੰ ਹੋਇਆ ਸੀ।
- ਅੱਜ ਦੇ ਦਿਨ 1915 ਵਿੱਚ ਕ੍ਰਿਕਟ ਖਿਡਾਰੀ ਵਿਜੇ ਹਜ਼ਾਰੇ ਦਾ ਜਨਮ ਹੋਇਆ ਸੀ।
- ਅੱਜ ਦੇ ਦਿਨ 1980 ਵਿੱਚ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਭਾਨੂ ਗੁਪਤਾ ਦੀ ਮੌਤ ਹੋ ਗਈ ਸੀ।
Published on: ਮਾਰਚ 11, 2025 7:22 ਪੂਃ ਦੁਃ