ਥਿਰੂਵਨੰਥਪੁਰਮ, 11 ਮਾਰਚ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਥਲਾਸੇਰੀ ਵਿਚ 18 ਸਾਲ ਦੀ ਕੁੜੀ ਦੀ ਮੌਤ ਹੋ ਗਈ। ਉਹ ਪਿਛਲੇ 6 ਮਹੀਨਿਆਂ ਤੋਂ ਸਿਰਫ਼ ਲਿਕਵਿਡ ਡਾਈਟ ’ਤੇ ਸੀ। ਉਸ ਵਿੱਚ ਵੀ ਉਹ ਸਿਰਫ਼ ਗਰਮ ਪਾਣੀ ਪੀ ਰਹੀ ਸੀ। ਉਸਨੇ ਖਾਣਾ ਛੱਡ ਦਿੱਤਾ ਸੀ। ਵਜ਼ਨ ਵਧਣ ਦੀ ਚਿੰਤਾ ਕਰਕੇ, ਉਸਨੇ ਡਾਕਟਰਾਂ ਦੀ ਸਲਾਹ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਥਲਾਸੇਰੀ ਕੋਆਪਰੇਟਿਵ ਹਸਪਤਾਲ ਦੇ ਡਾਕਟਰ ਡਾ. ਨਾਗੇਸ਼ ਮਨੋਹਰ ਪ੍ਰਭੂ ਨੇ ਦੱਸਿਆ ਕਿ ਲੜਕੀ ਨੂੰ ਲਗਭਗ 12 ਦਿਨ ਪਹਿਲਾਂ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਸਦਾ ਵਜ਼ਨ ਸਿਰਫ਼ 24 ਕਿਲੋਗ੍ਰਾਮ ਰਹਿ ਗਿਆ ਸੀ। ਕਮਜ਼ੋਰੀ ਕਾਰਨ ਉਹ ਬਿਸਤਰ ਤੋਂ ਉੱਠ ਵੀ ਨਹੀਂ ਸਕਦੀ ਸੀ।
ਡਾ. ਪ੍ਰਭੂ ਅਨੁਸਾਰ, ਲੜਕੀ ਦਾ ਸ਼ੁਗਰ ਲੈਵਲ, ਸੋਡਿਯਮ ਅਤੇ ਬਲੱਡ ਪ੍ਰੈਸ਼ਰ ਲਗਾਤਾਰ ਘਟ ਰਿਹਾ ਸੀ। ਉਹ ਵੈਂਟਿਲੇਟਰ ’ਤੇ ਸੀ, ਪਰ ਉਸਦੀ ਹਾਲਤ ’ਚ ਕੋਈ ਸੁਧਾਰ ਨਹੀਂ ਆਇਆ ਤੇ ਉਸਦੀ ਮੌਤ ਹੋ ਗਈ।
Published on: ਮਾਰਚ 11, 2025 7:34 ਪੂਃ ਦੁਃ