ਫਾਜ਼ਿਲਕਾ 11 ਮਾਰਚ, ਦੇਸ਼ ਕਲਿੱਕ ਬਿਓਰੋ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਨੇ ਸਰਕਾਰੀ ਸਕੂਲ ਚਾਨਣ ਵਾਲਾ ਦਾ ਅਚਨਚੇਤ ਦੌਰਾ ਕਰਦਿਆਂ ਬਚਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਸਿਖਿਆ, ਸਕੂਲ ਬਿਲਡਿੰਗ, ਮਿਡ ਡੇਅ ਮਿਲ, ਪੀਣ ਵਾਲੇ ਪਾਣੀ ਆਦਿ ਦਾ ਜਾਇਜਾ ਲਿਆ ਤੇ ਸਕੂਲ ਮੁੱਖੀ ਨੂੰ ਸਿਖਿਆ ਦੇ ਸੁਧਾਰ ਵਿਚ ਹੋਰ ਪਹਿਲਕਦਮੀਆਂ ਕਰਨ ਦੀ ਹਦਾਇਤ ਕੀਤੀ।
ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਦੀਆਂ ਬਿਲਡਿੰਗਾਂ ਤੇ ਸਕੂਲ ਵਿਖੇ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਜੋ ਯਤਨ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਸਕੂਲਾਂ ਵਿਖੇ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਸਕੂਲਾਂ ਵਿਚ ਸਿਖਿਆ ਪੱਖੋਂ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ੳਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਚਿਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਹੀਲੇ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਚਿਆਂ ਨੂੰ ਮਿਡ ਡੇਅ ਮਿਲ ਤਹਿਤ ਸਾਫ-ਸੁਥਰਾ ਤੇ ਪੋਸ਼ਟਿਕ ਭੋਜਨ ਦੇ ਨਾਲ-ਨਾਲ ਹੋਰ ਸਹਿ-ਵਿਦਿਅਕ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਬਚਿਆਂ ਦਾ ਬੋਧਿਕ ਵਿਕਾਸ ਹੋਵੇ।
ਉਨ੍ਹਾਂ ਕਿਹਾ ਕਿ ਮੁੱਖ ਮੱਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿਖਿਆ ਦੇ ਸੁਧਾਰ ਵਿਚ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲਗਾਤਾਰਤਾ ਵਿਚ ਪੰਜਾਬ ਸਰਕਾਰ ਦੇ ਸਕੂਲ ਆਫ ਹੈਪੀਨਾਸ ਪ੍ਰੋਜੈਕਟ ਤਹਿਤ ਸਰਕਾਰੀ ਸਕੂਲ ਚਾਨਣ ਵਾਲਾ ਦੀ ਚੋਣ ਹੋਈ ਹੈ ਜਿਸ ਤਹਿਤ 40 ਲੱਖ ਦੀ ਗ੍ਰਾਂਟ ਨਾਲ ਸਕੂਲ ਬਿਲਡਿੰਗ *ਚ ਵਾਧਾ, 6 ਕਮਰਿਆਂ ਦੀ ਉਸਾਰੀ, ਸਕੂਲ ਵਿਖੇ ਮੁਕੰਮਲ ਪੇਂਟ ਆਦਿ ਹੋਰ ਲੋੜੀਂਦੇ ਕਾਰਜ ਮੁਕੰਮਲ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦਾ ਵਿਸਥਾਰ ਤੇ ਸੁਧਾਰ ਹੋਵੇਗਾ ਤਾਂ ਬਚਿਆਂ ਦਾ ਵਿਕਾਸ ਹੋਵੇਗਾ ਤੇ ਬਚੇ ਹੋਰ ਦਿਲਚਸਪੀ ਨਾਲ ਸਿਖਿਆ ਦੀ ਪ੍ਰਾਪਤੀ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ, ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਸਤੀਸ਼ ਕੁਮਾਰ, ਸਕੂਲ ਮੁੱਖੀ ਲਵਜੀਤ ਗਰੇਵਾਲ ਆਦਿ ਹੋਰ ਅਧਿਆਪਕ ਸਾਹਿਬਾਨ ਮੌਜੂਦ ਸਨ।
Published on: ਮਾਰਚ 11, 2025 4:19 ਬਾਃ ਦੁਃ