ਚੰਡੀਗੜ੍ਹ: 11 ਮਾਰਚ, ਦੇਸ਼ ਕਲਿੱਕ ਬਿਓਰੋ
ਉੱਘੀ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਦਿੱਤੀ ਸਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤੇ ਪ੍ਰੋਡਿਉਸਰ ਪਿੰਕੀ ਧਾਲੀਵਾਲ ਨੂੰ ਹਾਈਕੋਰਟ ਨੇ ਵੱਡੀ ਰਾਹਤ ਦਿਤੀ ਹੈ। ਪਿੰਕੀ ਧਾਲੀਵਾਲ ਨੂੰ ਕੱਲ੍ਹ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਸੀ ਅਤੇ ਮੋਹਾਲੀ ਕੋਰਟ ਨੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਪਰ ਅੱਜ ਹਾਈਕੋਰਟ ਨੇ ਉਸ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਜ਼ਮਾਨਤ ਦਿੱਤੀ ਹੈ।
Published on: ਮਾਰਚ 11, 2025 2:25 ਬਾਃ ਦੁਃ