ਮਾਣਕਪੁਰ: 11 ਮਾਰਚ, ਦੇਸ਼ ਕਲਿੱਕ ਬਿਓਰੋ
ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਪੀ ਐਸ ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ (ਮੁੰਡੇ) ਵਿਖੇ ਵਾਤਾਵਰਣ ਜਾਗਰੂਕਤਾ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਲਾਈ ਗਈ।
ਇਸ ਦੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਇੰਦੂ ਬਾਲਾ ਨੇ ਦੱਸਿਆ ਕਿ ਪ੍ਰਕਿਰਤੀ ਅਤੇ ਵਾਤਾਵਰਣ ਨਾਲ ਨਜਿੱਠਨ ਲਈ ਸਵੱਛ ਭਾਰਤ ਮਿਸ਼ਨ ਤਹਿਤ ਮਿਉਂਸਪਲ ਕਾਰਪੋਰੇਸ਼ਨ ਪੰਚਕੁਲਾ ਤੋਂ ਸੌਲਿਡ ਵੇਸਟ ਮੈਨੇਜਮੈਂਟ ਅਕਸਪਰਟ ਪਰਦੀਪ ਕੁਮਾਰ ਵੱਲੋਂ ਇਹ ਵਰਕਸ਼ਾਪ ਲਗਾਈ ਗਈ।
ਲਾਅ ਯੂਨੀਵਰਸਿਟੀ ਦਿੱਲੀ ਦੇ ਮਾਹਰ ਅਕਸ਼ਿਲ ਕੁਮਾਰ ਨੇ ਪ੍ਰੋਜੈਕਟਰ ਦੀ ਮਦਦ ਨਾਲ ਦੱਸਿਆ ਕਿ ਘਰਾਂ ਦੇ ਕੂੜੇ ਕਰਕਟ ਨੂੰ ਕਿਸ ਤਰ੍ਹਾਂ ਘਰਾਂ ਅਤੇ ਸਕੂਲਾਂ ਵਿਚਲੇ ਗਿੱਲੇ ਅਤੇ ਸੁੱਕੇ ਕਚਰੇ , ਕੇਚੂਏ ਤੋਂ ਖਾਦ ਬਣਾਉਣਾ ਵਿਸਥਾਰ ਪੂਰਬਕ ਸਮਝਾਇਆ। ਇਸੇ ਤਰ੍ਹਾਂ ਪਰਦੀਪ ਕੁਮਾਰ ਨੇ ਉਰਜਾ ਦੇ ਬਦਲਵੇਂ ਸ੍ਰੋਤਾਂ, ਪੌਣ ਊਰਜਾ, ਪਲਾਸਟਿਕ ਦੀ ਵਰਤੋਂ ਘੱਟ ਕਰਨ ਅਤੇ ਸੂਰਜੀ ਊਰਜਾ ਦੇ ਬਾਰੇ ਦੱਸਿਆ। ਇਹ ਵਰਕਸ਼ਾਪ ਬਹੁਤ ਪ੍ਰਭਾਵਸ਼ਾਲੀ ਰਹੀ। ਇਸ ਨੂੰ ਕਾਮਯਾਬ ਕਰਨ ਲਈ ਇਕਨੌਮਿਕਸ ਦੀ ਲੈਕਚਰਾਰ ਕਿਰਨ ਬਾਲਾ ਅਤੇ ਮੈਥ ਲੈਕਚਰਾਰ ਰਸ਼ਮੀ ਨੇ ਪੂਰਾ ਯੋਗਦਾਨ ਪਾਇਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ।
Published on: ਮਾਰਚ 11, 2025 9:07 ਬਾਃ ਦੁਃ