ਹੁਣ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ‘ਚੋਂ ਕਿਸੇ ਵੀ ਵਿਸ਼ੇ ਅਤੇ ਤੱਥ ਦੀ ਖੋਜ ਕਰਨਾ ਹੋਵੇਗਾ ਆਸਾਨ

ਪੰਜਾਬ

ਇਸ ਸਰਚਏਬਲ ਇੰਜਣ ਦੀ ਸ਼ੁਰੂਆਤ ਕਰਨਾ ਵਾਲ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਚੰਡੀਗੜ੍ਹ: 11 ਮਾਰਚ, ਦੇਸ਼ ਕਲਿੱਕ ਬਿਓਰੋ

ਡਿਜੀਟਲਾਈਜੇਸ਼ਨ ਦੇ ਖੇਤਰ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ, ਬਿਜਲੀ ਮੰਤਰੀ ਹਰਭਜਨ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਮੌਜੂਦਗੀ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਤੱਕ ਪਹੁੰਚ ਲਈ ਸਰਚਏਬਲ ਇੰਜਣ ਲਾਂਚ ਕੀਤਾ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਸਰਚੇਬਲ ਇੰਜਣ ਰਾਹੀਂ ਹੁਣ 1947 ਤੋਂ ਲੈ ਕੇ ਹੁਣ ਤੱਕ ਦੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ/ਕਾਰਵਾਈਆਂ ਵਿੱਚੋਂ ਕਿਸੇ ਵੀ ਵਿਸ਼ੇ ਨੂੰ ਖੋਜਣਾ ਅਤੇ ਕਿਸੇ ਵੀ ਤੱਥ ਨੂੰ ਲੱਭਣਾ ਆਸਾਨ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਇਹ ਸਰਚੇਬਲ ਇੰਜਣ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਈ.ਆਈ.ਆਈ.ਟੀ. ਹੈਦਰਾਬਾਦ ਅਤੇ ਸੀਡੈਕ ਨੋਇਡਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਉਣ ਲਈ ਡਾ. ਗੁਰਪ੍ਰੀਤ ਲਹਿਲ, ਪ੍ਰੋਫੈਸਰ ਅਤੇ ਕੰਸਲਟੈਂਟ, ਆਈ.ਆਈ.ਆਈ.ਟੀ. ਹੈਦਰਾਬਾਦ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਵਿਸ਼ੇਸ਼ ਸਹਿਯੋਗ ਦਿਤਾ ਹੈ।
ਇਨ੍ਹਾਂ ਪ੍ਰਾਜੈਕਟਾਂ ਦੇ ਲਾਂਚ ਹੋਣ ਨਾਲ ਪੰਜਾਬ ਵਿਧਾਨ ਸਭਾ ਦੇਸ਼ ਦੀਆਂ ਬਾਕੀ ਵਿਧਾਨ ਸਭਾਵਾਂ ਵਿੱਚੋਂ ਪਹਿਲੀ ਵਿਧਾਨ ਸਭਾ ਬਣ ਗਈ ਹੈ ਜਿਸ ਨੇ ਐਮ.ਐਲ.ਏਜ਼ ਦੀ ਸਹੂਲਤ ਲਈ ਕੰਪਲੀਟ ਸਲੂਸ਼ਨ ਤਿਆਰ ਕੀਤਾ ਹੈ ਅਤੇ ਇਸ ਵਾਸਤੇ ਬਕਾਇਦਾ ਐਮ.ਐਲ.ਏਜ਼ ਤੇ ਵੱਖ ਵੱਖ ਵਿਭਾਗਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ ।
ਸ. ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੂੰ ਆਧੁਨਿਕ ਅਤੇ ਹਾਈ-ਟੈਕ ਬਣਾਉਣ ਲਈ ਠੋਸ ਯਤਨ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ, ਨੇਵਾ ਪੋਰਟਲ ਰਾਹੀਂ ਕਾਗਜ਼-ਰਹਿਤ ਚਲਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਸਾਰੇ ਸੈਸ਼ਨਾਂ ਦਾ ਯੂਟਿਊਬ ਅਤੇ ਪੰਜਾਬ ਸਰਕਾਰ ਦੇ ਸੋਸ਼ਲ ਮੀਡੀਆ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਵਿੱਚ ਵੀ ਆਟੋਮੇਸ਼ਨ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ  ਅਤੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਕਮੇਟੀ ਰੂਮ ਅਤੇ ਸ਼ਾਖਾਵਾਂ ਨੂੰ ਵੀ ਡਿਜੀਟਲਾਈਜ਼ ਕੀਤਾ ਗਿਆ ਹੈ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਾਫਟਵੇਅਰ, ਜਿਸ ਵਿੱਚ ਈ-ਆਫਿਸ ਅਤੇ ਐਚ.ਆਰ.ਐਮ.ਐਸ. ਸ਼ਾਮਲ ਹਨ, ਨੂੰ ਵੀ ਪੰਜਾਬ ਵਿਧਾਨ ਸਭਾ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਹੈ ਅਤੇ ਡਿਜੀਟਲਾਈਜ਼ੇਸ਼ਨ ਦੀ ਦਿਸ਼ਾ ਵਿੱਚ  ਇਹ ਯਤਨ ਭਵਿੱਖ ਵਿੱਚ ਵੀ ਇਸ ਤਰਾਂ  ਜਾਰੀ ਰਹਿਣਗੇ।

ਇਸ ਦੌਰਾਨ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਐਨ.ਆਈ.ਸੀ. (ਪੰਜਾਬ ਯੂਨਿਟ) ਵੱਲੋਂ ਤਿਆਰ ਕੀਤੇ ਗਏ ਐਮ.ਐਲ.ਏਜ਼ ਈ ਕੁਨੈਕਟ ਤਹਿਤ ਈ ਗੈਲਰੀ ਪਾਸ ਤੇ ਪੇਪਰਲੈਸ ਇੰਟਰਨਲ ਵਰਕਿੰਗ ਆਫ ਹਾਊਸ ਕਮੇਟੀਜ਼, ਕਾਂਸਟੀਚੁਐਂਸੀ ਈ ਮੈਨੇਜਮੈਂਟ ਨੂੰ ਦੇਖਿਆ ਅਤੇ ਡਿਜ਼ੀਟਲ ਕੰਪੈਂਡੀਅਮ ਆਫ ਆਨਰੇਬਲ ਮੈਂਬਰਜ਼ ਦਾ ਉਦਘਾਟਨ ਕੀਤਾ।

ਇਸ ਮੌਕੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ,  ਸਕੱਤਰ ਖਰਚਾ, ਵਿਜੇ ਨਾਮਦੇਵ ਰਾਓ ਜ਼ਾਦੇ, ਸਕੱਤਰ ਸੰਸਦੀ ਮਾਮਲੇ ਦਿਲਰਾਜ ਸਿੰਘ,  ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਗਿਰੀਸ਼ ਦਿਆਲਨ,  ਮੁੱਖ ਇੰਜੀਨੀਅਰ ਵਿਜੇ ਕੁਮਾਰ ਚੋਪੜਾ,  ਐਨ.ਆਈ.ਐਕਸ.ਆਈ., ਨਵੀਂ ਦਿੱਲੀ ਮਨੋਜ ਅਗਰਵਾਲ, ਸਟੇਟ ਇਨਫੋਰਮੈਟਿਕਸ ਅਫ਼ਸਰ, ਐਨ.ਆਈ.ਸੀ. ਵਿਵੇਕ ਵਰਮਾ ਅਤੇ ਪੰਜਾਬ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Published on: ਮਾਰਚ 11, 2025 7:54 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।