ਚੰਡੀਗੜ੍ਹ, 12 ਮਾਰਚ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਦੀ ਹਰਿਆਣਾ ਦੇ ਪੰਚਕੂਲਾ ਵਿੱਚ ਮੰਗਲਵਾਰ ਦੇਰ ਸ਼ਾਮ ਲਾਸ਼ ਮਿਲੀ ਹੈ। ਇਹ ਲਾਸ਼ ਕਾਰ ਦੇ ਅੰਦਰ ਸੀ। ਪੁਲੀਸ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ, ਜੋ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ (ਐਮਸੀਡੀ) ਵਿੱਚ ਖੜ੍ਹੀ ਸੀ।
ਮਹਿਲਾ ਕਾਂਸਟੇਬਲ ਦਾ ਨਾਂ ਸਪਨਾ ਹੈ। ਉਹ ਮੂਲ ਰੂਪ ਤੋਂ ਮਹਿੰਦਰਗੜ੍ਹ, ਹਰਿਆਣਾ ਦੀ ਰਹਿਣ ਵਾਲੀ ਸੀ। ਉਸ ਦੀ ਇੱਕ 3 ਸਾਲ ਦੀ ਬੇਟੀ ਹੈ। ਉਹ ਮੋਹਾਲੀ ਦੇ ਨਵਾਂ ਗਾਓਂ ਵਿੱਚ ਆਪਣੀ ਧੀ ਨਾਲ ਰਹਿੰਦੀ ਸੀ। ਇੱਥੇ ਉਸਦਾ ਆਪਣਾ ਘਰ ਹੈ।
ਸਪਨਾ ਮੰਗਲਵਾਰ ਸਵੇਰੇ ਡਿਊਟੀ ‘ਤੇ ਜਾਣ ਲਈ ਘਰੋਂ ਨਿਕਲੀ ਸੀ। ਹਾਲਾਂਕਿ ਬਾਅਦ ‘ਚ ਉਹ ਡਿਊਟੀ ‘ਤੇ ਨਹੀਂ ਗਈ। ਜਿਸ ਤੋਂ ਬਾਅਦ ਪਰਿਵਾਰ ਵੱਲੋਂ ਵੀ ਉਸ ਦੀ ਭਾਲ ਕੀਤੀ ਜਾ ਰਹੀ ਸੀ।ਪੁਲਸ ਮੌਤ ਦੀ ਜਾਂਚ ਕਰ ਰਹੀ ਹੈ।
Published on: ਮਾਰਚ 12, 2025 7:23 ਪੂਃ ਦੁਃ