ਨਿਊਯਾਰਕ, 12 ਮਾਰਚ, ਦੇਸ਼ ਕਲਿੱਕ ਬਿਓਰੋ :
ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰਨਾ ਮੁਲਾਜ਼ਮਾਂ ਨੂੰ ਮਹਿੰਗਾ ਪੈ ਗਿਆ ਹੈ। ਸਰਕਾਰ ਵੱਲੋਂ ਹੜਤਾਲ ਉਤੇ ਚਲ ਰਹੇ 2000 ਤੋਂ ਵੱਧ ਜੇਲ੍ਹ ਗਾਰਡਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਨਿਊਯਾਰਕ ਦੇ ਅਧਿਕਾਰੀਆਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ 2000 ਤੋਂ ਵੱਧ ਜੇਲ੍ਹ ਗਾਰਡਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕਮਿਸ਼ਨਰ ਡੈਨੀਅਲ ਮਾਰਟੂਸੈਲੋ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 22 ਦਿਨਾਂ ਦੀ ਨਾਜਾਇਜ਼ ਹੜਤਾਲ ਤੋਂ ਬਾਅਦ ਗਵਰਨਰ ਅਤੇ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਹੁਣ ਹੜਤਾਲ ਖਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੜਤਾਲ ਖਤਮ ਕਰਨ ਲਈ ਹਫਤੇ ਦੇ ਅੰਤ ਵਿੱਚ ਇਕ ਨਵਾਂ ਸਮਝੌਤਾ ਕੀਤਾ ਗਿਆ, ਪਰ ਇਹ ਸੋਮਵਾਰ ਤੱਕ ਘੱਟੋ ਘੱਟ 85 ਫੀਸਦੀ ਕਰਮਚਾਰੀਆਂ ਦੇ ਕੰਮ ਉਤੇ ਵਾਪਸ ਆਉਣ ਉਤੇ ਨਿਰਭਰ ਸੀ। ਇਹ ਸੰਖਿਆ ਸਮਝੌਤੇ ਨੂੰ ਲਾਗੂ ਕਰਨ ਲਈ ਲੋੜੀਂਦੇ 85 ਫੀਸਦੀ ਟੀਚੇ ਤੋਂ ਘੱਟ ਸੀ। ਉਨ੍ਹਾਂ ਕਿਹਾ ਕਿ ਰਾਜ ਓਵਰਟਾਈਮ ਅਤੇ ਸਮਝੌਤੇ ਦੇ ਕੁਝ ਹੋਰ ਪ੍ਰਬੰਧਾਂ ਦਾ ਸਨਮਾਨ ਕਰੇਗਾ। ਉਨ੍ਹਾਂ ਕਿਹਾ ਕਿ ਹੜਤਾਲ ਉਤੇ ਬੈਠੇ 2000 ਤੋਂ ਵੱਧ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੇ ਪੱਤਰ ਭੇਜੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਅਤੇ ਸਾਰਜੈਂਟਾਂ ਨੇ ਪਹਿਲਾਂ ਤੋਂ ਪ੍ਰਵਾਨਿਤ ਮੈਡੀਕਲ ਨਹੀਂ ਛੁੱਟੀ ਲਈ ਸੀ ਅਤੇ ਅੱਜ ਸਵੇਰ 6.45 ਵਜੇ ਤੱਕ ਡਿਊਟੀ ਉਤੇ ਨਹੀਂ ਆਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਹੈ।
Published on: ਮਾਰਚ 12, 2025 8:54 ਪੂਃ ਦੁਃ