ਅੱਜ ਦਾ ਇਤਿਹਾਸ

ਰਾਸ਼ਟਰੀ


12 ਮਾਰਚ 1930 ਨੂੰ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਮਾਰਚ ਸ਼ੁਰੂ ਕੀਤਾ ਸੀ
ਚੰਡੀਗੜ੍ਹ, 12 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 12 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ 12 ਮਾਰਚ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2007 ਵਿੱਚ ਜਮੈਕਾ ਵਿੱਚ ਕ੍ਰਿਕਟ ਦੇ 9ਵੇਂ ਵਿਸ਼ਵ ਕੱਪ ਦਾ ਉਦਘਾਟਨ ਹੋਇਆ ਸੀ।
  • 2006 ਵਿੱਚ 12 ਮਾਰਚ ਨੂੰ ਇਰਾਕ ਵਿੱਚ ਸੱਦਾਮ ਹੁਸੈਨ ਖ਼ਿਲਾਫ਼ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ।
  • ਅੱਜ ਦੇ ਦਿਨ 1993 ਵਿਚ ਮੁੰਬਈ ਵਿਚ ਹੋਏ ਬੰਬ ਧਮਾਕਿਆਂ ਵਿਚ ਲਗਭਗ 300 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਤੋਂ ਵੱਧ ਜ਼ਖਮੀ ਹੋ ਗਏ ਸਨ।
  • 1970 ਵਿਚ 12 ਮਾਰਚ ਨੂੰ ਅਮਰੀਕਾ ਵਿਚ ਵੋਟ ਪਾਉਣ ਦੀ ਘੱਟੋ-ਘੱਟ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ।
  • ਅੱਜ ਦੇ ਦਿਨ 1958 ਵਿੱਚ ਬ੍ਰਿਟਿਸ਼ ਸਾਮਰਾਜ ਦਿਵਸ ਦਾ ਨਾਂ ਬਦਲ ਕੇ ‘ਰਾਸ਼ਟਰਮੰਡਲ ਦਿਵਸ’ ਰੱਖਿਆ ਗਿਆ ਸੀ।
  • 1954 ਵਿਚ 12 ਮਾਰਚ ਨੂੰ ਭਾਰਤ ਸਰਕਾਰ ਨੇ ਸਾਹਿਤ ਅਕਾਦਮੀ ਦਾ ਉਦਘਾਟਨ ਕੀਤਾ ਸੀ।
  • 12 ਮਾਰਚ 1942 ਨੂੰ ਬ੍ਰਿਟਿਸ਼ ਸੈਨਿਕਾਂ ਨੇ ਅੰਡੇਮਾਨ ਟਾਪੂ ਨੂੰ ਖਾਲੀ ਕਰ ਦਿੱਤਾ ਸੀ।
  • 12 ਮਾਰਚ 1930 ਨੂੰ ਮਹਾਤਮਾ ਗਾਂਧੀ ਨੇ ਸਾਬਰਮਤੀ ਆਸ਼ਰਮ ਤੋਂ ਡਾਂਡੀ ਮਾਰਚ ਸ਼ੁਰੂ ਕੀਤਾ ਸੀ।
  • 12 ਮਾਰਚ 1904 ਨੂੰ ਬਰਤਾਨੀਆ ਵਿਚ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਮੇਨ ਲਾਈਨ ‘ਤੇ ਚੱਲੀ ਸੀ।
  • 12 ਮਾਰਚ 1755 ਨੂੰ ਅਮਰੀਕਾ ਵਿਚ ਪਹਿਲੇ ਭਾਫ਼ ਇੰਜਣ ਦੀ ਵਰਤੋਂ ਇਕ ਖਾਨ ਵਿਚੋਂ ਪਾਣੀ ਕੱਢਣ ਲਈ ਕੀਤੀ ਗਈ ਸੀ।
  • ਅੱਜ ਦੇ ਦਿਨ 1664 ਵਿਚ ਬਰਤਾਨੀਆ ਨੇ ਨੀਦਰਲੈਂਡ ਤੋਂ ਨਿਊਜਰਸੀ ਲੈ ਕੇ ਇਸ ਨੂੰ ਉਪਨਗਰ ਐਲਾਨ ਦਿੱਤਾ ਸੀ।
  • 12 ਮਾਰਚ 1609 ਨੂੰ ਐਟਲਾਂਟਿਕ ਮਹਾਸਾਗਰ ਵਿਚ ਸਥਿਤ ਬਰਮੂਡਾ ਟਾਪੂ ਅੰਗਰੇਜ਼ਾਂ ਦੀ ਬਸਤੀ ਬਣ ਗਿਆ ਸੀ।

Published on: ਮਾਰਚ 12, 2025 7:18 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।