13 ਮਾਰਚ 1940 ਨੂੰ ਊਧਮ ਸਿੰਘ ਨੇ ਅੰਗਰੇਜ਼ਾਂ ਤੋਂ ਜ਼ਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਜਨਰਲ ਓਡਵਾਇਰ ‘ਤੇ ਗੋਲੀ ਚਲਾ ਦਿੱਤੀ ਸੀ
ਚੰਡੀਗੜ੍ਹ, 13 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 13 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਦੇ ਹਾਂ 13 ਮਾਰਚ ਦੇ ਇਤਿਹਾਸ ਬਾਰੇ :-
- 13 ਮਾਰਚ 1940 ਨੂੰ ਊਧਮ ਸਿੰਘ ਨੇ ਅੰਗਰੇਜ਼ਾਂ ਤੋਂ ਜ਼ਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਜਨਰਲ ਓਡਵਾਇਰ ‘ਤੇ ਗੋਲੀ ਚਲਾ ਦਿੱਤੀ ਸੀ।
- 1964 ‘ਚ 13 ਮਾਰਚ ਨੂੰ ਤੁਰਕੀ ਨੇ ਸਾਈਪ੍ਰਸ ‘ਤੇ ਹਮਲੇ ਦੀ ਧਮਕੀ ਦਿੱਤੀ ਸੀ।
- ਅੱਜ ਦੇ ਹੀ ਦਿਨ 1996 ਵਿਚ ਸਕਾਟਲੈਂਡ ਦੇ ਡਨਬਲੇਨ ਵਿਚ ਇਕ ਬੰਦੂਕਧਾਰੀ ਨੇ ਇਕ ਸਕੂਲ ਵਿਚ ਦਾਖਲ ਹੋ ਕੇ ਗੋਲੀਬਾਰੀ ਕੀਤੀ, ਜਿਸ ਵਿਚ 16 ਬੱਚਿਆਂ ਅਤੇ ਅਧਿਆਪਕ ਦੀ ਮੌਤ ਹੋ ਗਈ ਸੀ।
- 13 ਮਾਰਚ, 1997 ਨੂੰ ਮਦਰ ਟੈਰੇਸਾ ਦੁਆਰਾ ਸਿਸਟਰ ਨਿਰਮਲਾ ਨੂੰ ਇੰਡੀਅਨ ਮਿਸ਼ਨਰੀਜ਼ ਆਫ ਚੈਰਿਟੀ ਦੀ ਨੇਤਾ ਚੁਣਿਆ ਗਿਆ ਸੀ।
- ਅੱਜ ਦੇ ਦਿਨ 2003 ਵਿੱਚ ਫਰਾਂਸ ਨੇ ਬਰਤਾਨੀਆ ਵੱਲੋਂ ਇਰਾਕ ਬਾਰੇ ਦਿੱਤੇ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ।
- 2009 ਵਿੱਚ 13 ਮਾਰਚ ਨੂੰ ਆਗਰਾ ਵਿੱਚ ਸਾਰਕ ਲਿਟਰੇਰੀ ਫੈਸਟੀਵਲ ਸ਼ੁਰੂ ਹੋਇਆ ਸੀ।
- 2013 ਵਿੱਚ ਅੱਜ ਦੇ ਦਿਨ ਪੋਪ ਫਰਾਂਸਿਸ ਨੂੰ ਕੈਥੋਲਿਕ ਚਰਚ ਦੇ 266ਵੇਂ ਪੋਪ ਵਜੋਂ ਚੁਣਿਆ ਗਿਆ ਸੀ।
- ਅੱਜ ਦੇ ਦਿਨ 1980 ਵਿੱਚ ਨੌਜਵਾਨ ਸਿਆਸਤਦਾਨ ਅਤੇ ਸੰਜੇ ਗਾਂਧੀ ਦੇ ਪੁੱਤਰ ਵਰੁਣ ਗਾਂਧੀ ਦਾ ਜਨਮ ਹੋਇਆ ਸੀ।
- ਮਸ਼ਹੂਰ ਹਿੰਦੀ ਕਵੀ ਆਤਮਾ ਰੰਜਨ ਦਾ ਜਨਮ 13 ਮਾਰਚ 1971 ਨੂੰ ਹੋਇਆ ਸੀ।
- ਹਿੰਦੀ ਫਿਲਮਾਂ ਦੇ ਅਭਿਨੇਤਾ ਸ਼ਫੀ ਇਨਾਮਦਾਰ ਦੀ 13 ਮਾਰਚ 1996 ਨੂੰ ਮੌਤ ਹੋ ਗਈ ਸੀ।
- ਅੱਜ ਦੇ ਦਿਨ 1800 ਵਿੱਚ ਮਰਾਠਾ ਸਿਆਸਤਦਾਨ ਨਾਨਾ ਫੜਨਵੀਸ ਦੀ ਮੌਤ ਹੋ ਗਈ ਸੀ।
Published on: ਮਾਰਚ 13, 2025 7:25 ਪੂਃ ਦੁਃ