ਨਵੀਂ ਦਿੱਲੀ, 13 ਮਾਰਚ, ਦੇਸ਼ ਕਲਿੱਕ ਬਿਓਰੋ :
ਬੀਤੇ ਅੱਧੀ ਰਾਤ ਨੂੰ ਗੈਸ ਟੈਂਕਰ ਦੇ 2 ਹੋਰ ਵਾਹਨਾਂ ਨਾਲ ਟਕਰਾਉਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਜ਼ਖਮੀ ਹੋ ਗਏ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਵਿੱਚ ਇਹ ਹਾਦਸਾ ਵਾਪਰਿਆ। ਹਾਦਸੇ ਸਬੰਧੀ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਕਰੀਬ 11 ਵਜੇ ਇਹ ਹਾਦਸਾ ਵਾਪਰਿਆ। ਇਕ ਗੈਸ ਟੈਂਕਰ ਬਦਨਾਵਰ-ਉਜੈਨ ਰਾਜਮਾਰਗ ਉਤੇ ਪਿੰਡ ਬਾਮਨਸੁਤਾ ਨੇੜੇ ਇਕ ਸੜਕ ‘’ਤੇ ਗਲਤ ਸਾਈਡ ਉਤੇ ਆ ਰਿਹਾ ਸੀ। ਇਸ ਦੌਰਾਨ ਟੈਂਕਰ ਨੇ ਦੂਜੇ ਪਾਸੇ ਤੋਂ ਆ ਰਹੀ ਇਕ ਕਾਰ ਅਤੇ ਜੀਵ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਉਤੇ ਫਰਾਰ ਹੋ ਗਿਆ।
ਧਾਰ ਦੇ ਐਸਪੀ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ਉਤੇ ਮੌਤ ਹੋ ਗਈ, ਤਿੰਨ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਛਾ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ।
Published on: ਮਾਰਚ 13, 2025 10:09 ਪੂਃ ਦੁਃ